ਲੁਧਿਆਣਾ ਵਿੱਚ ਗੈਂਸ ਇੱਕ ਕਰਿਆਨੇ ਦੀ ਦੁਕਾਨ ਵਿਚੋਂ ਹੋਈ ਲੀਕ – ਇੱਕ ਪੀੜਤ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ – ਬਚਾਅ ਕਾਰਜ ਜਾਰੀ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਇਕ ਦੁਕਾਨ ‘ਚੋਂ ਗੈਸ ਲੀਕ ਹੋਣ ਕਾਰਨ 11 ਮੌਤਾਂ ਹੋਇਆ ਹਨ , ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰ. ਮਨਦੀਪ ਸਿੰਘ ਸਿੱਧੂ ਆਈ ਪੀ ਐਸ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਬਚਾਅ ਕਾਰਜ ਜਾਰੀ ਹਨ , ਉਹਨਾਂ ਨੇ ਹੋਸ਼ ਵਿੱਚ ਆਏ ਇੱਕ ਪੀੜਤ ਦੇ ਹਵਾਲੇ ਨਾਲ ਕਿਹਾ ਕਿ ਇਹ ਗੈਸ ਲੀਕ ਇੱਕ ਕਰਿਆਨੇ ਦੀ ਦੁਕਾਨ ਵਿੱਚੋਂ ਹੋਈ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੁਕਾਨ ਦੇ ਆਲੇ-ਦੁਆਲੇ ਲੋਕ ਬੇਹੋਸ਼ ਹੋ ਰਹੇ ਸਨ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਅਤੇ NDRF ਦੀ ਟੀਮ ਜਾਂਚ ਕਰ ਰਹੀਆਂ ਹਨ। ਪ੍ਰਸਾਸ਼ਨ ਵਲੋਂ ਬਚਾਅ ਕਾਰਜ ਜਾਰੀ ਹਨ।
ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਇਕ ਦੁਕਾਨ ‘ਚੋਂ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 11 ਤੋਂ ਵੱਧ ਲੋਕ ਬੇਹੋਸ਼ ਹਨ। ਮਰਨ ਵਾਲਿਆਂ ਵਿੱਚ ਪੰਜ ਔਰਤਾਂ, ਛੇ ਪੁਰਸ਼ ਅਤੇ 10 ਅਤੇ 13 ਸਾਲ ਦੇ ਦੋ ਬੱਚੇ ਸ਼ਾਮਲ ਹਨ। ਜਿਸ ਦੁਕਾਨ ਤੋਂ ਗੈਸ ਲੀਕ ਹੋਈ ਉਸ ਦੁਕਾਨ ਦਾ ਸੰਚਾਲਕ ਬੇਹੋਸ਼ ਹੈ। ਦੁਕਾਨ ਦੇ ਨੇੜੇ ਇੱਕ ਕਲੀਨਿਕ ਦੀ ਦੁਕਾਨ ਵੀ ਹੈ। ਇੱਥੇ ਰਹਿਣ ਵਾਲਾ ਪਰਿਵਾਰ ਅਸੰਵੇਦਨਸ਼ੀਲ ਹੈ। ਇਨ੍ਹਾਂ ‘ਚੋਂ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਤਸਵੀਰਾਂ ਅਤੇ ਵੀਡੀਓ – ਸ਼ੋਸ਼ਲ ਮੀਡੀਆ / ਟਵੀਟਰ ਦੇ ਧੰਨਵਾਦ ਸਹਿਤ