ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪੁੱਜੇ ਅੰਮ੍ਰਿਤਸਰ – ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ImageImage

ਅੰਮ੍ਰਿਤਸਰ , 10 ਅਪ੍ਰੈਲ – ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਸਮੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਭਗੌੜਿਆਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਅਜਿਹੇ ਫ਼ਰਾਰ ਬੰਦਿਆਂ ਨੂੰ ਆਪ ਹੀ ਕਾਨੂੰਨ ਅੱਗੇ ਆਤਮ ਸਮਰਪਣ ਕਰਨ ਤਾਂ ਬਿਹਤਰ ਹੋਵੇਗਾ। ਅੰਮ੍ਰਿਤਪਾਲ ਸਿੰਘ ਦੇ ਧਾਰਮਿਕ ਸਥਾਨ ‘ਤੇ ਸ਼ਰਨ ਲੈਣ ਦੀਆਂ ਖ਼ਬਰਾਂ ਬਾਰੇ ਡੀਜੀਪੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਨਿੱਜੀ ਕਾਰਨਾਂ ਕਰਕੇ ਨਹੀਂ ਕੀਤੀ ਜਾਣੀ ਚਾਹੀਦੀ।

DGP Punjab Police
@DGPPunjabPolice

Today, I paid obeisance at Shri Darbar Sahib in #Amritsar and prayed for the peace & harmony of the state. Reviewed security arrangements for the upcoming #Baisakhi celebrations,

will keep #Punjab safe and secure.