ਮਿਕਸ ਲੈਂਡ ਯੂਜ ਇਲਾਕਿਆ ਨੂੰ ਸਨਅਤੀ ਇਲਾਕੇ ਵਿੱਚ ਤਬਦੀਲ ਕਰਵਾਉਣ ਲਈ ਠੁਕਰਾਲ ਦੀ ਅਗਵਾਈ ਹੇਠ ਸੰਕੇਤਕ ਧਰਨਾ
ਰਾਜਿੰਦਰ ਸਿੰਘ ਸਰਹਾਲੀ
ਲੁਧਿਆਣਾ, 10 ਅਪ੍ਰੈਲ – ਲੁਧਿਆਣਾ ਮਾਸਟਰ ਪਲਾਨ ਜਿਸ ਦੀ ਮਿਆਦ ਸਤੰਬਰ 2023 ਵਿੱਚ ਖਤਮ ਹੋਣ ਜਾ ਰਹੀ ਹੇ ਉਸ ਅਨੁਸਾਰ ਮਿਕਸ ਲੈਡ ਯੂਜ ਅਧੀਨ ਆਉਂਦੀ ਇੰਡਸਟਰੀ ਨੂੰ ਬੰਦ ਕਰਨਾ ਪਵੇਗਾ। ਇਸ ਮਿਆਦ ਨੂੰ ਵਧਾਉਣ ਅਤੇ ਮਿਕਸ ਲੈਡ ਯੂਜ ਵਾਲੇ 72 ਮੁਹੱਲਿਆ ਨੂੰ ਸਨਅਤੀ ਇਲਾਕਾ ਘੋਸ਼ਿਤ ਕਰਵਾਉਣ ਲਈ ਸਮਾਲ ਸਕੇਲ ਮੈਨੂੰ ਐਸੋਸੀਏਸ਼ਨ (ਰਜਿ) ਵੱਲੋਂ ਲੜੀਵਾਰ ਸੰਕੇਤਕ ਧਰਨਿਆ ਦਾ ਐਲਾਨ ਕੀਤਾ ਗਿਆ ਸੀ। ਅੱਜ ਇਸ ਐਲਾਨ ਅਨੁਸਾਰ ਜ਼ਿਲਾ ਉਦਯੋਗ ਕੇਂਦਰ ਵਿਖੇ ਧਰਨਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਦੱਸਿਆ ਕਿ ਮਾਸਟਰ ਪਲਾਨ ਦੀ ਮਿਆਦ ਖਤਮ ਹੋਣ ਵਿੱਚ ਕੇਵਲ ਪੰਜ ਮਹੀਨਿਆ ਦਾ ਸਮਾਂ ਰਹਿ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਇਨ੍ਹਾ ਇਲਾਕਿਆ ਵਿੱਚ ਵਸੀ ਇੰਡਸਟਰੀ ਦੇ ਭਵਿੱਖ ਤੋਂ ਬੇਖਬਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਸ. ਠੁਕਰਾਲ ਨੇ ਕਿਹਾ ਕਿ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸੰਕੇਤਕ ਧਰਨੇ ਲਗਾਏ ਜਾ ਰਹੇ ਹਨ ਤਾ ਜੋ ਸਰਕਾਰ ਇਸ ਸਬੰਧੀ ਇੰਡਸਟਰੀ ਦੇ ਹਿੱਤ ਵਿੱਚ ਫੈਸਲੇ ਲਵੇ ਅਗਰ ਇਨ੍ਹਾਂ ਧਰਨਿਆ ਤੋਂ ਬਾਅਦ ਵੀ ਸਰਕਾਰ ਨਾ ਜਾਗੀ ਅਤੇ ਇਹਨਾ ਇਲਾਕਿਆ ਦੀ ਸਮਾਂ ਸੀਮਾ ਵਧਾ ਕੇ ਸਨਅਤੀ ਇਲਾਕੇ ਘੋਸ਼ਿਤ ਨਾ ਕੀਤੇ ਗਏ ਤਾਂ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਸਨਅਤੀ ਇਲਾਕੇ ਘੋਸ਼ਿਤ ਕਰਵਾ ਕੇ ਹੀ ਦਮ ਲਵਾਗੇ।ਅੱਜ ਦੇ ਪਹਿਲੇ ਦਿਨ ਦੇ ਸੰਕੇਤਕ ਧਰਨੇ ਵਿੱਚ ਸ੍ਰ. ਜਸਵਿੰਦਰ ਸਿੰਘ ਠੁਕਰਾਲ ਦੇ ਨਾਲ ਹਰਪਾਲ ਸਿੰਘ ਭੰਬਰ, ਰਜਿੰਦਰ ਸਿੰਘ ਕਲਸੀ ਅਤੇ ਪਵਨ ਕੁਮਾਰ ਢੰਡ ਹਾਜਿਰ ਸਨ।