ਭਿਆਨਕ ਅੱਗ – ਰੈਡੀਮੇਡ ਕਪੜਿਆਂ ਦੀ ਸਭ ਤੋਂ ਵੱਡੀ ਮਾਰਕੀਟ ਏਆਰ ਟਾਵਰ ਕਾਨਪੁਰ ਵਿੱਚ ਭਿਆਨਕ ਅੱਗ ਲੱਗੀ – 500 ਤੋਂ ਵਧੇਰੇ ਦੁਕਾਨਾਂ ਸੜੀਆਂ – ਅਰਬਾਂ ਰੁਪਏ ਦਾ ਨੁਕਸਾਨ – ਅੱਗ ਬੁਝਾਉਣ ਲਈ ਫੋਜ਼ ਦੀ ਮਦਦ ਲਈ


ਕਾਨਪੁਰ ਦੇ ਬਾਂਸਮੰਡੀ ਦੇ ਨਜ਼ਦੀਕ ਰੈਡੀਮੇਡ ਕਪੜਿਆਂ ਦੀ ਸਭ ਤੋਂ ਵੱਡੀ ਮਾਰਕੀਟ ਏਆਰ ਟਾਵਰ ਵਿੱਚ ਭਿਆਨਕ ਅੱਗ ਲੱਗ ਗਈ ਹੈ । ਤੜਕੇ 3 ਵਜੇ ਦੇ ਕਰੀਬ ਹੋਏ ਹਾਦਸੇ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਹੁਣ ਤੱਕ ਦੀ ਰਿਪੋਰਟ ਅਨੁਸਾਰ 500 ਤੋਂ ਵਧੇਰੇ ਦੁਕਾਨਾਂ ਸੜ ਚੁਕੀਆਂ ਹਨ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਫੋਜ਼ ਅਤੇ ਸਰਕਾਰ ਦੇ 50 ਤੋਂ ਵਧੇਰੇ ਫਾਇਰ ਟੈਂਡਰ ਮੌਕੇ ‘ਤੇ ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਹਾਦਸੇ ਵਿੱਚ ਪੰਜ ਕੰਪਲੈਕਸ ਅੱਗ ਨਾਲ ਸੜ ਕੇ ਸਵਾਹ ਹੋ ਗਏ ਹਨ। ਇੱਕ ਅੰਦਾਜ਼ੇ ਮੁਤਾਬਕ 10 ਅਰਬ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ। ਇਹ ਯੂਪੀ ਦਾ ਸਭ ਤੋਂ ਵੱਡਾ ਰੈਡੀਮੇਡ ਥੋਕ ਬਾਜ਼ਾਰ ਹੈ। ਕਾਨਪੁਰ ਦੇ ਕਮਿਸ਼ਨਰ ਮੌਕੇ ‘ਤੇ ਮੌਜੂਦ ਹਨ। ਗੁਆਂਢੀ ਜ਼ਿਲ੍ਹਿਆਂ ਤੋਂ ਵੀ ਮਦਦ ਮੰਗੀ ਜਾ ਰਹੀ ਹੈ। ਪੁਲੀਸ ਅਨੁਸਾਰ ਹਵਾ ਕਾਰਨ ਅੱਗ ਬੁਝਾਉਣ ਵਿੱਚ ਦਿੱਕਤ ਆ ਰਹੀ ਹੈ। ਏਅਰ ਫੋਰਸ, ਆਰਮੀ, ਸੀਓਡੀ, ਆਰਡੀਨੈਂਸ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਜਲਦੀ ਹੀ ਅੱਗ ‘ਤੇ ਕਾਬੂ ਪਾ ਲਏ ਜਾਣ ਦੀ ਸੰਭਾਵਨਾ ਹੈ।

POLICE COMMISSIONERATE KANPUR NAGAR
@kanpurnagarpol
#सेंट्रल जोन के #अनवरगंज सर्किल के थाना अनवरगंज स्थित एआर कॉम्पलेक्स के कपड़े के गोदाम में देररात करीब 2 बजे लगी आग की सूचना पर #CP बीपी जोगदण्ड व अन्य आलाधिकारी मौके पर पहुँचे और चल रहे राहत एवं बचाव कार्य की समीक्षा करते हुए अग्निशमन विभाग के अधिकारियों को आवश्यक निर्देश दिये।
Image

Image

Image

Image

ਤਸਵੀਰਾਂ – ਟਵੀਟਰ / ਸ਼ੋਸ਼ਲ ਮੀਡੀਆ