“Shri Ramayan Yatra”- ਭਾਰਤੀ ਰੇਲਵੇ 7 ਅਪ੍ਰੈਲ ਨੂੰ ਦਿੱਲੀ ਸਫਦਰਗੰਜ ਤੋਂ ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ “ਸ਼੍ਰੀ ਰਾਮਾਇਣ ਯਾਤਰਾ” ਸ਼ੁਰੂ ਕਰੇਗੀ – ਪੜ੍ਹੋ ਕਿੰਨੇ ਦਿਨ ਦੀ ਯਾਤਰਾ ਤੇ ਕਿਵੇਂ ਹੋਵੇਗੀ ਬੁਕਿੰਗ
ਨਿਊਜ਼ ਪੰਜਾਬ
ਲੰਬੇ ਸਮੇਂ ਤੋਂ ਸ਼ਰਧਾਲੂਆਂ ਵਲੋਂ ਉਡੀਕੀ ਜਾ ਰਹੀ “ਸ਼੍ਰੀ ਰਾਮਾਇਣ ਯਾਤਰਾ”ਟ੍ਰੇਨ ਭਾਰਤੀ ਰੇਲਵੇ ਵਲੋਂ 7 ਅਪ੍ਰੈਲ ਨੂੰ ਸ਼ੁਰੂ ਕੀਤੀ ਜਾ ਰਹੀ ਹੈ। ਟ੍ਰੇਨ “ਸ਼੍ਰੀ ਰਾਮਾਇਣ ਯਾਤਰਾ” ਅਯੋਧਿਆ, ਨੰਦੀਗ੍ਰਾਮ, ਸੀਤਾਮੜ੍ਹੀ, ਜਨਕਪੁਰ, ਬਕਸਰ, ਵਾਰਾਣਸੀ, ਪ੍ਰਯਾਗਰਾਜ, ਚਿਤ੍ਰਕੂਟ, ਨਾਸਿਕ, ਹੰਪੀ, ਰਾਮੇਸ਼ਵਰਮ, ਭਦ੍ਰਾਚਲਮ, ਨਾਗਪੁਰ ਜਿਹੇ ਮਹੱਤਵਪੂਰਨ ਸਥਾਨਾਂ ਦੀ ਯਾਤਰਾ 17 ਰਾਤ/18 ਦਿਨ ਵਿੱਚ ਪੂਰੀ ਕਰਨ ਦੇ ਬਾਅਦ ਵਾਪਸ ਦਿੱਲੀ ਪਰਤੇਗੀ
ਏਸੀ I ਅਤੇ ਏਸੀ II ਸ਼੍ਰੇਣੀ ਵਾਲੀ ਅਤਿਆਧੁਨਿਕ ਡੀਲਕਸ ਏਸੀ ਟੂਰਿਸਟ ਟ੍ਰੇਨ ਵਿੱਚ ਕੁੱਲ 156 ਟੂਰਿਸਟ ਯਾਤਰਾ ਕਰ ਸਕਣਗੇ , ਟੂਰਿਸਟ ਇਸ ਟੂਰਿਸਟ ਟ੍ਰੇਨ ਵਿੱਚ ਦਿੱਲੀ, ਗਾਜ਼ੀਆਬਾਦ, ਅਲੀਗੜ੍ਹ, ਟੁੰਡਲਾ, ਇਟਾਵਾ, ਕਾਨਪੁਰ ਅਤੇ ਲਖਨਊ ਰੇਲਵੇ ਸਟੇਸ਼ਨ ‘ਤੇ ਵੀ ਚੜ੍ਹ/ਉਤਰ ਸਕਦੇ ਹਨ
ਨਵੀ ਦਿੱਲੀ , ( PIB ) – ਭਾਰਤੀ ਰੇਲਵੇ ਨੇ ਤੀਰਥ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ਨਾਲ “ਸ਼੍ਰੀ ਰਾਮਾਇਣ ਯਾਤਰਾ” ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਯਾਤਰਾ 7 ਅਪ੍ਰੈਲ, 2023 ਨੂੰ ਦਿੱਲੀ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕਰੇਗੀ। ਪ੍ਰਸਤਾਵਿਤ ਟ੍ਰੇਨ ਯਾਤਰਾ ਆਧੁਨਿਕ ਸੁਵਿਧਾਵਾਂ ਵਾਲੀ ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ਨਾਲ ਸ਼ੁਰੂ ਕੀਤੀ ਜਾਵੇਗੀ। ਹੁਣ ਤੱਕ 26 ਭਾਰਤ ਗੌਰਵ ਟ੍ਰੇਨਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਅਤਿਆਧੁਨਿਕ ਡੀਲਕਸ ਏਸੀ ਟੂਰਿਸਟ ਟ੍ਰੇਨ ਵਿੱਚ ਦੋ ਵਧੀਆ ਡਾਈਨਿੰਗ ਰੇਸਟੋਰੈਂਟਾਂ, ਇੱਕ ਆਧੁਨਿਕ ਰਸੋਈ, ਕੋਚਾਂ ਵਿੱਚ ਸ਼ਾਵਰ ਕਿਊਬਿਕਲਸ, ਸੈਂਸਰ ਅਧਾਰਿਤ ਫੰਕਸ਼ਨ, ਫੁਟ ਮਸਾਜਰ ਸਹਿਤ ਕਈ ਅਦਭੁਤ ਵਿਸ਼ੇਸ਼ਤਾਵਾਂ ਹਨ। ਪੂਰੀ ਤਰ੍ਹਾਂ ਨਾਲ ਵਾਤਾਨੁਕੂਲਿਤ ਟ੍ਰੇਨ ਦੋ ਤਰ੍ਹਾਂ ਦੀ ਰਹਿਣ ਦੀ ਸੁਵਿਧਾ ਪ੍ਰਦਾਨ ਕਰਦੀ ਹੈ ਯਾਨੀ ਫਰਸਟ ਏਸੀ ਅਤੇ ਸੈਕਿੰਡ ਏਸੀ। ਟ੍ਰੇਨ ਦੇ ਹਰੇਕ ਕੋਚ ਵਿੱਚ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਗਾਰਡ ਜਿਹੀਆਂ ਸੁਵਿਧਾਵਾਂ ਨੂੰ ਵਧਾਇਆ ਗਿਆ ਹੈ।
ਇਹ ਯਾਤਰਾ 18 ਦਿਨਾਂ ਵਿੱਚ ਪੂਰੀ ਹੋਵੇਗੀ। ਇਸ ਟ੍ਰੇਨ ਦਾ ਪਹਿਲਾ ਪੜਾਅ ਅਯੋਧਿਆ ਹੋਵੇਗਾ ਜਿੱਥੇ ਟੂਰਿਸਟ ਸ਼੍ਰੀ ਰਾਮ ਜਨਮਭੂਮੀ ਮੰਦਿਰ, ਹਨੁਮਾਨ ਗੜ੍ਹੀਕੇ ਦਰਸ਼ਨ ਕਰਨਗੇ ਅਤੇ ਸਰਯੂਆਰਤੀ ਵਿੱਚ ਸ਼ਾਮਲ ਹੋਣਗੇ। ਇਸ ਦੇ ਬਾਅਦ ਦਾ ਪੜਾਅ ਨੰਦੀਗ੍ਰਾਮ ਵਿੱਚ ਭਾਰਤ ਮੰਦਿਰ ਹੋਵੇਗਾ। ਅਗਲਾ ਪੜਾਅ ਬਿਹਾਰ ਵਿੱਚ ਸੀਤਾਮੜ੍ਹੀ ਹੋਵੇਗਾ ਜਿੱਥੋਂ ਟੂਰਿਸਟ ਸੀਤਾ ਜੀ ਦੇ ਜਨਮ ਸਥਾਨ ਅਤੇ ਰਾਮ ਜਾਨਕੀ ਮੰਦਿਰ ਜਨਕਪੁਰ (ਨੇਪਾਲ) ਦਾ ਦੌਰਾ ਕਰਨਗੇ ਜਿੱਥੇ ਉਹ ਸੜਕ ਮਾਰਗ ਤੋਂ ਪਹੁੰਚਣਗੇ। ਸੀਤਾਮੜ੍ਹੀ ਦੇ ਬਾਅਦ, ਟ੍ਰੇਨ ਬਕਸਰ ਰਵਾਨਾ ਹੋਵੇਗੀ, ਜਿੱਥੇ ਦਰਸ਼ਨੀ ਸਥਲਾਂ ਦੀ ਯਾਤਰਾ ਵਿੱਚ ਰਾਮਰੇਖਾਘਾਟ, ਰਾਮੇਸ਼ਵਰਨਾਥ ਮੰਦਿਰ ਅਤੇ ਉਸ ਦੇ ਬਾਅਦ ਪਵਿੱਤਰ ਗੰਗਾ ਵਿੱਚ ਡੁਬਕੀ ਸ਼ਾਮਲ ਹੋਵੇਗੀ। ਅਗਲੀ ਮੰਜ਼ਿਲ ਵਾਰਾਣਸੀ ਹੈ ਜਿੱਥੇ ਟੂਰਿਸਟ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗਲਿਆਰੇ, ਤੁਲਸੀ ਮਾਨਸ ਮੰਦਿਰ ਅਤੇ ਸੰਕਟ ਮੋਚਨ ਹਨੁਮਾਨ ਮੰਦਿਰ ਦੇ ਦਰਸ਼ਨ ਕਰਨਗੇ। ਯਾਤਰਾ ਪੂਰੀ ਹੋਣ ‘ਤੇ ਯਾਤਰੀਆਂ ਨੂੰ ਸੜਕ ਮਾਰਗ ਤੋਂ ਪ੍ਰਯਾਗਰਾਜ, ਸ਼੍ਰਿੰਗਵੇਰਪੁਰ ਅਤੇ ਚਿਤ੍ਰਕੂਟ ਲੈ ਜਾਇਆ ਜਾਵੇਗਾ। ਵਾਰਾਣਸੀ, ਪ੍ਰਯਾਗਰਾਜ ਅਤੇ ਚਿਤ੍ਰਕੂਟ ਵਿੱਚ ਰਾਤ ਨੂੰ ਆਰਾਮ ਦੀ ਵਿਵਸਥਾ ਕੀਤੀ ਜਾਵੇਗੀ।
ਇਸ ਦੇ ਇਲਾਵਾ, ਟ੍ਰੇਨ ਦਾ ਅਗਲਾ ਪੜਾਅ ਨਾਸਿਕ ਹੋਵੇਗਾ, ਜਿੱਥੇ ਤ੍ਰਿੰਬਕੇਸ਼ਵਰ ਮੰਦਿਰ ਅਤੇ ਪੰਚਵਟੀ ਦੀ ਯਾਤਰਾ ਕੀਤੀ ਜਾਵੇਗੀ। ਨਾਸਿਕ ਦੇ ਬਾਅਦ ਅਗਲੀ ਮੰਜ਼ਿਲ ਪ੍ਰਾਚੀਨ ਕ੍ਰਿਸ਼ਕਿੰਧਾ ਸ਼ਹਿਰ, ਹੰਪੀ ਹੋਵੇਗਾ। ਇੱਥੇ ਸ਼੍ਰੀ ਹਨੁਮਾਨ ਜਨਮ ਸਥਾਨ ਮੰਦਿਰ ਅਤੇ ਹੋਰ ਵਿਰਾਸਤ ਅਤੇ ਧਾਰਮਿਕ ਸਥਲ ਸ਼ਾਮਲ ਹੋਣਗੇ। ਰਾਮੇਸ਼ਵਰਮ ਇਸ ਟ੍ਰੇਨ ਯਾਤਰਾ ਦੀ ਅਗਲੀ ਮੰਜ਼ਿਲ ਹੋਵੇਗੀ। ਰਾਮਨਾਥਸਵਾਮੀ ਮੰਦਿਰ ਅਤੇ ਧਨੁਸ਼ਕੋਡੀ ਯਾਤਰਾ ਦਾ ਇੱਕ ਹਿੱਸਾ ਹਨ। ਅਗਲਾ ਪੜਾਅ ਭਦ੍ਰਾਚਲਮ ਵਿੱਚ ਹੈ ਜਿੱਥੇ ਸੀਤਾ ਰਾਮ ਮੰਦਿਰ ਯਾਤਰਾ ਦਾ ਇੱਕ ਹਿੱਸਾ ਹੋਵੇਗਾ। ਟ੍ਰੇਨ ਦੇ ਵਾਪਸ ਪਰਤਣ ਤੋਂ ਪਹਿਲਾਂ ਆਖਰੀ ਪੜਾਅ ਨਾਗਪੁਰ ਹੈ। ਰਾਮਟੇਕ ਕਿਲਾ ਅਤੇ ਮੰਦਿਰ, ਜਿੱਥੇ ਮੰਨਿਆ ਜਾਂਦਾ ਹੈ ਕਿ ਵਣਵਾਸ ਦੇ ਦੌਰਾਨ ਭਗਵਾਨ ਰਾਮ ਆਰਾਮ ਕਰਨ ਦੇ ਲਈ ਰੁਕੇ ਸਨ, ਨਾਗਪੁਰ ਵਿੱਚ ਦਰਸ਼ਨ ਦਾ ਸਥਲ ਹੈ। ਟ੍ਰੇਨ ਆਪਣੀ ਯਾਤਰਾ ਦੇ 18ਵੇਂ ਦਿਨ ਵਾਪਸ ਦਿੱਲੀ ਆ ਜਾਵੇਗੀ। ਯਾਤਰੀ ਸੰਪੂਰਨ ਦੌਰੇ ਦੇ ਦੌਰਾਨ ਲਗਭਗ 7500 ਕਿਲੋਮੀਟਰ ਦੀ ਯਾਤਰਾ ਕਰਨਗੇ।
ਡੋਮੈਸਟਿਕ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਸਰਕਾਰ ਦੀ ਪਹਿਲ “ਦੇਖੋ ਅਪਨਾ ਦੇਸ਼” ਅਤੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੀ ਤਰਜ਼ ‘ਤੇ ਇੱਕ ਵਿਸ਼ੇਸ਼ ਟੂਰਿਸਟ ਟ੍ਰੇਨ ਸ਼ੁਰੂ ਕੀਤੀ ਗਈ ਹੈ। ਇਸ ਵਿੱਚ 2ਏਸੀ ਦੇ ਲਈ ਪ੍ਰਤੀਵਿਅਕਤੀ ਕਿਰਾਇਆ 1,14,065/- ਰੁਪਏ ਅਤੇ 1ਏਸੀ ਕਲਾਸ ਕੇਬਿਨ ਦੇ ਲਈ 1,46,545/- ਰੁਪਏ ਅਤੇ 1ਏਸੀ ਕੂਪੇ ਦੇ ਲਈ 1,68,950/- ਰੁਪਏ ਹੈ। ਪੈਕੇਜ ਮੁੱਲ ਵਿੱਚ ਏਸੀ ਕਲਾਸ ਵਿੱਚ ਟ੍ਰੇਨ ਯਾਤਰਾ, ਏਸੀ ਹੋਟਲਾਂ ਵਿੱਚ ਰਹਿਣ ਦੀ ਵਿਵਸਥਾ, ਸਾਰਾ ਭੋਜਨ (ਸਿਰਫ਼ ਸ਼ਾਕਾਹਾਰੀ), ਏਸੀ ਵਾਹਨਾਂ ਵਿੱਚ ਸਾਰੀ ਆਵਾਜਾਈ ਅਤੇ ਦਰਸ਼ਨ ਦੇ ਸਥਲ, ਯਾਤਰਾ ਬੀਮਾ ਅਤੇ ਆਈਆਰਸੀਟੀਸੀ ਟੂਰ ਮੈਨੇਜਰ ਆਦਿ ਦੀਆਂ ਸੇਵਾਵਾਂ ਸ਼ਾਮਲ ਹਨ। ਦੌਰੇ ਦੇ ਦੌਰਾਨ ਸੁਰੱਖਿਅਤ ਅਤੇ ਸਵਸਥ ਯਾਤਰਾ ਪ੍ਰਦਾਨ ਕਰਕੇ ਸਾਰੀਆਂ ਜ਼ਰੂਰੀ ਸਿਹਤ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇਗਾ।ਅਧਿਕ ਜਾਣਕਾਰੀ ਦੇ ਲਈ ਆਈਆਰਸੀਟੀਸੀ ਦੀ ਵੈਬਸਾਈਟ ‘ਤੇ ਜਾ ਸਕਦੇ ਹਾਂ: https://www.irctctourism.com ਅਤੇ ਵੈਬ ਪੋਰਟਲ ‘ਤੇ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ ‘ਤੇ ਬੁਕਿੰਗ ਔਨਲਾਈਨ ਉਪਲਬਧ ਹੈ।
******