ਰੇਲਵੇ ਦਾ ਐਕਸ਼ਨ – ਅਕਾਲ ਤਖਤ ਐਕਸਪ੍ਰੈਸ ਟ੍ਰੇਨ ਵਿੱਚ ਸ਼ਰਮਨਾਕ ਕਰਤੂਤ ਕਰਨ ਵਾਲੇ ਦੋਸ਼ੀ ਟੀ ਟੀ ਈ ਨੂੰ ਕੀਤਾ ਨੌਕਰੀ ਤੋਂ ਬਾਹਰ
ਅੰਮ੍ਰਿਤਸਰ-ਕੋਲਕਾਤਾ ਅਕਾਲਤਖਤ ਐਕਸਪ੍ਰੈਸ ਟ੍ਰੇਨ ਵਿੱਚ ਇੱਕ ਸ਼ਰਾਬੀ ਟੀਟੀਈ ਨੇ ਸ਼ਰਮਨਾਕ ਕਰਤੂਤ ਕਰਦਿਆਂ ਇੱਕ ਮਹਿਲਾ ਯਾਤਰੀ ਦੇ ਸਿਰ ਵਿੱਚ ਪਿਸ਼ਾਬ ਕਰ ਦਿੱਤਾ ਸੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਰੇਲਵੇ ਨੇ ਨੌਕਰੀ ਤੋਂ ਕੱਢ ਦਿੱਤਾ ਹੈ।ਅੰਬਾਲਾ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਟੀਟੀਈ ਮੁੰਨਾ ਕੁਮਾਰ ਸਹਾਰਨਪੁਰ ਵਿੱਚ ਤਾਇਨਾਤ ਸੀ। TTE ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਘਟਨਾ ਵਾਲੇ ਦਿਨ ਟੀਟੀਈ ਛੁੱਟੀ ‘ਤੇ ਸੀ।
ਟਰੇਨ ਦੇ ਏਸੀ ਕੋਚ ‘ਚ ਉਕਤ ਘਟਨਾ ਸਾਹਮਣੇ ਆਈ ਸੀ । ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਅਕਾਲ ਤਖ਼ਤ ਐਕਸਪ੍ਰੈਸ ਵਿੱਚ ਐਤਵਾਰ ਰਾਤ ਨੂੰ ਟੀਟੀਈ ਨੇ ਔਰਤ ਦੇ ਸਿਰ ਵਿੱਚ ਪਿਸ਼ਾਬ ਕਰ ਦਿੱਤਾ ਸੀ। ਇਸ ਮਾਮਲੇ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ।
ਜੀਆਰਪੀ ਲਖਨਊ ਸੰਜੀਵ ਸਿਨਹਾ ਅਨੁਸਾਰ ਅੰਮ੍ਰਿਤਸਰ ਦੀ ਰਹਿਣ ਵਾਲੀ ਔਰਤ ਅਕਾਲ ਤਖ਼ਤ ਐਕਸਪ੍ਰੈਸ ਦੇ ਏ-1 ਕੋਚ ਵਿੱਚ ਆਪਣੇ ਪਤੀ ਨਾਲ ਸਫ਼ਰ ਕਰ ਰਹੀ ਸੀ। ਬਿਹਾਰ ਦੇ ਬੇਗੂਸਰਾਏ ਦੇ ਰਹਿਣ ਵਾਲੇ ਟੀਟੀਈ ਮੁੰਨਾ ਕੁਮਾਰ ਨੇ ਐਤਵਾਰ ਰਾਤ ਕਰੀਬ 12 ਵਜੇ ਔਰਤ ਦੇ ਸਿਰ ਵਿੱਚ ਪਿਸ਼ਾਬ ਕਰ ਦਿੱਤਾ। ਔਰਤ ਨੇ ਰੌਲਾ ਪਾਇਆ। ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਯਾਤਰੀ ਜਾਗ ਪਏ। ਸਾਰਿਆਂ ਨੇ ਦੋਸ਼ੀ ਟੀ.ਟੀ.ਈ. ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਇਸ ਬਾਰੇ ਰੇਲਵੇ ਦੇ ਕੰਟਰੋਲ ਰੂਮ ਨੰਬਰ 139 ‘ਤੇ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਟਰੇਨ ਚਾਰਬਾਗ ਪਹੁੰਚੀ ਤਾਂ ਦੋਸ਼ੀ ਟੀਟੀਈ ਨੂੰ ਜੀਆਰਪੀ ਨੇ ਹਿਰਾਸਤ ਵਿੱਚ ਲੈ ਲਿਆ। ਜੀਆਰਪੀ ਲਖਨਊ ਦੇ ਇੰਚਾਰਜ ਇੰਸਪੈਕਟਰ ਨਵਰਤਨ ਗੌਤਮ ਅਨੁਸਾਰ ਮੁਲਜ਼ਮ ਟੀਟੀਈ ਨਸ਼ੇ ਵਿੱਚ ਸੀ। ਮੁਲਜ਼ਮ ਟੀਟੀਈ ਸਹਾਰਨਪੁਰ ਰੇਲਵੇ ਡਵੀਜ਼ਨ ਵਿੱਚ ਤਾਇਨਾਤ ਹੈ।.
ਘਟਨਾ ਦਾ ਵਿਸਥਾਰ ਪੜ੍ਹਣ ਲਈ ਹੇਠਲੀ ਖਬਰ ਨੂੰ ਟੱਚ ਕਰਕੇ ਖੋਲ੍ਹੋ