ਪੰਜਾਬ ਨਾਟਸ਼ਾਲਾ ‘ਚ ਸਾਕਾ ਜੱਲਿ੍ਹਆਂਵਾਲਾ ਬਾਗ ਦਾ ਹੋਇਆ ਮੰਚਨ

ਰਮੇਸ਼ ਰਾਮਪੁਰਾ, ਅੰਮਿ੍ਤਸਰ : ਵੀਰਵਾਰ ਸ਼ਾਮ ਨੂੰ ਸਰਕਾਰੀ ਸਕੂਲ ਪਿੰਡ ਹਰਸ਼ਾ ਛੀਨਾ ਦੇ ਵਿਦਿਆਰਥੀਆਂ ਨੇ ਪੰਜਾਬ ਨਾਟਸ਼ਾਲਾ ਵਿਖੇ ਸਾਕਾ ਜਲਿ੍ਹਆਂਵਾਲਾ ਬਾਗ ਨਾਟਕ ਦਾ ਸ਼ੋਅ ਦੇਖਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਜਤਿੰਦਰ ਬਰਾੜ ਲਿਖਤ ਨਾਟਕ ਸਾਕਾ ਜੱਲਿ੍ਹਆਂਵਾਲਾ ਬਾਗ ਦੇ 100 ਸ਼ੋਅ ਸਕੂਲੀ ਵਿਦਿਆਰਥੀਆਂ ਦੇ ਰੂਬਰੂ ਕੀਤੇ ਜਾ ਰਹੇ ਹਨ, ਜਿਸ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਨਾਟਕ ਦੀ ਸਮਾਪਤੀ ਉਪਰੰਤ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਵੱਲੋਂ ਸਕੂਲ ਦੇ ਪਿ੍ਰੰਸੀਪਲ ਜਸਲੀਨ ਕੌਰ ਅਤੇ ਸਕੂਲ ਸਟਾਫ ਨੂੰ ਜੱਲਿ੍ਹਆਂਵਾਲਾ ਬਾਗ ਦਾ ਪੋਸਟਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।