ਹੋਲੀ ਦੇ ਰੰਗ ਤੁਹਾਡੀ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੇ ਹਨ – ਡਾਕਟਰਾਂ ਨੇ ਕਿਹਾ ਇਨਫੈਕਸ਼ਨ ਤੋਂ ਬਚਨ ਲਈ ਰਹੋ ਸੁਚੇਤ – ਪੜ੍ਹੋ ਕਿਹਨਾਂ ਨੂੰ ਬਚਾਅ ਦੀ ਲੋੜ ਹੈ
ਦੇਸ਼ ਭਰ ਵਿਚ ਰੰਗਾਂ ਦਾ ਤਿਉਹਾਰ ਹੋਲੀ ਮਨਾਇਆ ਜਾ ਰਿਹਾ ਹੈ ਅਤੇ ਵੱਡੀ ਤਦਾਦ ਵਿੱਚ ਵਰਤੇ ਜਾ ਰਹੇ ਰੰਗ ਤੁਹਾਡੀ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੇ ਹਨ । ਇਸ ਦੌਰਾਨ, ਕਈ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਨਾਲ-ਨਾਲ H3N2 ਫਲੂ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜੋ ਹੋਲੀ ਦੇ ਤਿਓਹਾਰ ਕਾਰਨ ਹੋਣ ਵਾਲੀ ਭੀੜ ਕਰਕੇ ਵਧੇਰੇ ਨੁਕਸਾਨਦਾਇਕ ਸਾਬਤ ਹੋ ਸਕਦਾ। ਇਨਫੈਕਸ਼ਨ ਦਾ ਵਧਣਾ ਇੱਕ ਵਾਰ ਫਿਰ ਸਿਹਤ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਫਿਲਹਾਲ ਇਸ ਦੇ ਮਾਮਲੇ ਬਹੁਤ ਘੱਟ ਆ ਰਹੇ ਹਨ ਪਰ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹਾਲਾਂਕਿ, ਹੋਲੀ ਦੇ ਤਿਉਹਾਰ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਅਜੇ ਵੀ ਸਾਵਧਾਨ ਰਹਿਣ ਦੀ ਲੋੜ ਹੈ।
ਲੋਕਾਂ ਨੂੰ ਹੋਲੀ ਮਨਾਉਣੀ ਚਾਹੀਦੀ ਹੈ, ਪਰ ਬਜ਼ੁਰਗਾਂ ਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨੂੰ ਸਾਹ ਦੀਆਂ ਪੁਰਾਣੀਆਂ ਬਿਮਾਰੀਆਂ, ਦਿਲ ਦੀਆਂ ਸਮੱਸਿਆਵਾਂ, ਗੁਰਦਿਆਂ ਦੀਆਂ ਸਮੱਸਿਆਵਾਂ ਜਾਂ ਡਾਇਲਸਿਸ ਵਰਗੀਆਂ ਗੰਭੀਰ ਬਿਮਾਰੀਆਂ ਹਨ। ਉਨ੍ਹਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਜਾਣ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਅਜਿਹੀਆਂ ਥਾਵਾਂ ‘ਤੇ ਹੀ ਵਾਇਰਸ ਦੀ ਲਾਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਇਸ ਲਿੰਕ ਨੂੰ ਟੱਚ ਕਰਕੇ ਖੋਲ੍ਹੋ —- https://newspunjab.net/?p=35385