ਮੌਸਮ ਦੀ ਤਬਦੀਲੀ ਕਾਰਨ ਗਲੇ ਵਿੱਚ ਖਰਾਸ਼, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਜ਼ੁਕਾਮ ਅਤੇ ਬੁਖਾਰ ਦੀਆਂ ਸ਼ਿਕਾਇਤਾਂ ਵਧਣ ਲਗੀਆਂ – ਡਾਕਟਰਾਂ ਨੇ ਕਿਹਾ ਵਾਇਰਲ ਇਨਫੈਕਸ਼ਨ – ਪੜ੍ਹੋ ਬਚਾਅ ਲਈ ਕੀ ਕੀਤਾ ਜਾਵੇ
ਨਿਊਜ਼ ਪੰਜਾਬ
ਮੌਸਮ ‘ਚ ਅਚਾਨਕ ਆਈ ਤਬਦੀਲੀ ਕਾਰਨ ਆਮ ਲੋਕਾਂ ਵਿੱਚ ਵਾਇਰਲ ਕਾਰਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵਾਇਰਲ ਆਮ ਨਹੀਂ ਹੈ। ਇਸ ਦੇ ਤੇਜ਼ੀ ਨਾਲ ਫੈਲਣ ਪਿੱਛੇ ਐਡੀਨੋ ਅਤੇ ਆਰਐਸਵੀ ਵਾਇਰਸ ਹਨ। ਡਾਕਟਰਾਂ ਅਨੁਸਾਰ ਇਸ ਕਾਰਨ ਮਰੀਜ਼ਾਂ ਵਿੱਚ ਗਲੇ ਵਿੱਚ ਖਰਾਸ਼, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਜ਼ੁਕਾਮ ਅਤੇ ਬੁਖਾਰ ਦੀਆਂ ਸ਼ਿਕਾਇਤਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤੋਂ ਪੀੜਤ ਮਰੀਜ਼ਾਂ ਨੂੰ ਠੀਕ ਹੋਣ ਵਿੱਚ 15 ਤੋਂ 30 ਦਿਨ ਲੱਗ ਰਹੇ ਹਨ। ਡਾਕਟਰਾਂ ਅਨੁਸਾਰ ਓਪੀਡੀ ‘ਚ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ | ਜ਼ਿਆਦਾਤਰ ਮਰੀਜ਼ ਐਡੀਨੋ ਅਤੇ ਆਰਐਸਵੀ ਵਾਇਰਸ ਦੀ ਲਾਗ ਤੋਂ ਪੀੜਤ ਹਨ। ਮੌਸਮ ‘ਚ ਬਦਲਾਅ ਕਾਰਨ ਮਰੀਜ਼ ਨੂੰ ਬੁਖਾਰ, ਖੰਘ, ਗਲੇ ‘ਚ ਖਰਾਸ਼ ਵਰਗੀਆਂ ਸ਼ਿਕਾਇਤਾਂ ਆ ਰਹੀਆਂ ਹਨ।
ਮੀਡੀਆ ਰਿਪੋਰਟ ਅਨੁਸਾਰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਪ੍ਰੋਫ਼ੈਸਰ ਡਾ: ਪੁਲੀਨ ਕੁਮਾਰ ਗੁਪਤਾ ਨੇ ਦੱਸਿਆ ਕਿ ਮੌਜੂਦਾ ਸਮੇਂ ‘ਚ ਓਪੀਡੀ ‘ਚ ਮਰੀਜ਼ਾਂ ਦੀ ਗਿਣਤੀ ‘ਚ 20 ਫ਼ੀਸਦੀ ਵਾਧਾ ਹੋਇਆ ਹੈ | ਜ਼ਿਆਦਾਤਰ ਮਰੀਜ਼ ਐਡੀਨੋ ਅਤੇ ਆਰਐਸਵੀ ਵਾਇਰਸ ਦੀ ਲਾਗ ਤੋਂ ਪੀੜਤ ਹਨ। ਮੌਸਮ ‘ਚ ਬਦਲਾਅ ਕਾਰਨ ਮਰੀਜ਼ ਨੂੰ ਬੁਖਾਰ, ਖੰਘ, ਗਲੇ ‘ਚ ਖਰਾਸ਼ ਵਰਗੀਆਂ ਸ਼ਿਕਾਇਤਾਂ ਆ ਰਹੀਆਂ ਹਨ। ਡਾਕਟਰਾਂ ਦੀ ਸੰਸਥਾ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਫੇਮਾ) ਦੇ ਸੰਸਥਾਪਕ ਮੈਂਬਰ ਡਾਕਟਰ ਮਨੀਸ਼ ਜਾਂਗੜਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਰਕਲ ਦੇ ਲਗਭਗ 30 ਫੀਸਦੀ ਡਾਕਟਰ ਵੀ ਇਸ ਤੋਂ ਪ੍ਰਭਾਵਿਤ ਹਨ।
ਲੱਛਣ ਦਿਖਾਈ ਦੇਣ ‘ਤੇ ਆਪਣੇ ਆਪ ਨੂੰ ਦੂਜੇ ਮੈਂਬਰਾਂ ਦੀ
ਸੁਰੱਖਿਆ ਲਈ ਆਪਣੇ ਆਪ ਨੂੰ ਥੋੜ੍ਹਾ ਅਲੱਗ ਕਰ ਲਵੋ ,
– ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ
– ਖਾਣ ਪੀਣ ਵਿੱਚ ਖੱਟੀ, ਤਲੀ ਅਤੇ ਠੰਡੀ ਚੀਜ਼ ਤੋਂ ਪਰਹੇਜ਼ ਕਰੋ,
– ਜਨਤਕ ਤੌਰ ‘ਤੇ ਮਾਸਕ ਪਹਿਨਣਾ ਜਾਰੀ ਰੱਖੋ ,
ਬਜ਼ੁਰਗਾਂ ਅਤੇ ਬੱਚਿਆਂ ‘ਤੇ ਨਜ਼ਰ ਰੱਖੋ ਥੋੜੇ ਜਹੇ ਲੱਛਣ ਨਜ਼ਰ ਆਉਣ ਤੇ
ਤਰੁੰਤ ਡਾਕਟਰੀ ਸਹਾਇਤਾ ਲਵੋ ਜਿਸ ਨਾਲ ਵਾਇਰਸ ਨੂੰ ਤਰੁੰਤ ਵਧਣੋਂ ਰੋਕਿਆ ਜਾ ਸਕੇ।
ਰੋਗ ਨਾਲ ਲੜਣ ਲਈ ਹਮੇਸ਼ਾ ਤੰਦਰੁਸਤ ਰਹੋ