ਪੀਐੱਨਬੀ ਨੂੰ 7,030 ਕਰੋੜ ਰੁਪਏ ਮੋੜੇ ਨੀਰਵ ਮੋਦੀ

ਮੁੰਬਈ (ਆਈਏਐੱਨਐੱਸ) : ਕਰਜ਼ ਵਸੂਲੀ ਵਿਭਾਗ (ਡੀਆਰਟੀ-1) ਨੇ ਪੀਐੱਨਬੀ ਘੁਟਾਲੇ ਵਿਚ ਦੋਸ਼ੀ ਭਗੌੜੇ ਹੀਰਾ ਕਾਰੋਬਾਰੀ ਨੂੰ 7,030 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਨੈਸ਼ਨਲ ਬੈਂਕ ਨੂੰ ਵਿਆਜ ਸਮੇਤ ਮੋੜਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਮੋਦੀ ਅਤੇ ਉਨ੍ਹਾਂ ਦੇ ਹੋਰ ਦੋਸ਼ੀ ਸਹਿਯੋਗੀਆਂ ਨੂੰ ਬਕਾਇਆ ਰਾਸ਼ੀ ਦੇ ਨਾਲ ਕੁਲ ਰਾਸ਼ੀ ਦਾ 14.30 ਫ਼ੀਸਦੀ ਵਿਆਜ ਵੀ ਦੇਣ ਨੂੰ ਕਿਹਾ ਹੈ। ਇਹ ਪੂਰੀ ਰਾਸ਼ੀ 30 ਜੂਨ, 2018 ਤੋਂ ਲਾਗੂ ਮੰਨੀ ਜਾਏਗੀ। ਇਸ ਦੇ ਇਲਾਵਾ ਰਿਕਵਰੀ ਦੀ 1.75 ਲੱਖ ਰੁਪਏ ਦੀ ਰਕਮ ਵੀ 15 ਦਿਨਾਂ ਅੰਦਰ ਹੀ ਵਸੂਲੀ ਜਾਏਗੀ।

ਡੀਆਰਟੀ-1 ਦਾ 22 ਨਵੰਬਰ ਨੂੰ ਦਿੱਤਾ ਆਦੇਸ਼ ਨੀਰਵ ਮੋਦੀ ਅਤੇ ਮਾਮਲੇ ਦੇ ਦੋ ਹੋਰ ਦੋਸ਼ੀਆਂ ਨੂੰ ਦਿੱਤਾ ਗਿਆ ਹੈ। ਮੋਦੀ ਅਤੇ ਉਨ੍ਹਾਂ ਦੇ ਨਜ਼ਦੀਤੀ ਰਿਸ਼ਤੇਦਾਰਾਂ ਐਮੀ ਐੱਨ ਮੋਦੀ, ਨੀਸਾਲ ਡੀ ਮੋਦੀ, ਅਨੰਨਿਆ ਐੱਨ ਮੋਦੀ, ਅਪਾਸ਼ਾ ਐੱਨ ਮੋਦੀ ਅਤੇ ਪੂਰਵੀ ਮਯੰਕ ਮਹਿਤਾ ਨੂੰ ਇਸ ਸਬੰਧ ਵਿਚ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਇਲਾਵਾ ਸਮੂਹ ਦੀਆਂ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕੰਪਨੀਆਂ ਸਟੇਲਰ ਡਾਇਮੰਡਸ, ਸੋਲਰ ਐਕਸਪੋਰਟਸ, ਡਾਇਮੰਡ ਆਰਯੂਐੱਸ, ਫਾਇਰਸਟਾਰ ਇੰਟਰਨੈਸ਼ਨਲ ਲਿਮਟਿਡ ਅਤੇ ਉਸ ਦੀਆਂ ਮੁੰਬਈ, ਗੁਜਰਾਤ ਅਤੇ ਰਾਜਸਥਾਨ ਵਿਚ ਸਥਿਤ 13 ਬਰਾਂਚਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਇਲਾਵਾ ਏਐੱਨਐੱਮ ਇੰਟਰਪ੍ਰਰਾਈਜਿਜ਼ ਪ੍ਰਾਈਵੇਟ ਲਿਮਟਿਡ ਨੂੰ ਵੀ ਨੋਟਿਸ ਦਿੱਤਾ ਗਿਆ ਹੈ। ਨੀਰਵ ਮੋਦੀ ਨੂੰ ਨੋਟਿਸ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ ਗ੍ਰੀਸ ਵੇਨੋਸ ਹਾਊਸ ਅਤੇ ਦੁਬਈ ਸਥਿਤ ਸ਼ੇਰਾ ਟਾਵਰਸ ਵਿਚ ਭੇਜਿਆ ਗਿਆ ਹੈ। ਮੋਦੀ ਦੇ ਇਕ ਰਿਸ਼ਤੇਦਾਰ ਨੇਹਾਲ ਡੀ ਮੋਦੀ ਨੂੰ ਉਨ੍ਹਾਂ ਦੇ ਨਿਊਯਾਰਕ ਦੇ ਪਤੇ ‘ਤੇ ਨੋਟਿਸ ਭੇਜਿਆ ਗਿਆ ਹੈ। ਡੀਆਰਟੀ ਪੁਣੇ ਦੇ ਆਦੇਸ਼ ਦੇ ਚਾਰ ਮਹੀਨੇ ਬਾਅਦ ਮੁੰਬਈ ਸਥਿਤ ਡੀਆਰਟੀ ਨੇ ਵੀ ਅਜਿਹਾ ਹੀ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲੇ ਨੀਰਵ ਮੋਦੀ ਨੂੰ ਸਿੰਗਾਪੁਰ ਉੱਚ ਅਦਾਲਤ ਨੇ ਝਟਕਾ ਦਿੰਦੇ ਹੋਏ ਬਿ੍ਟਿਸ਼ ਵਰਜਿਨ ਆਈਲੈਂਡ ਵਿਚ ਰਜਿਸਟਰਡ ਪੈਵੇਲੀਅਨ ਪੁਆਇੰਟ ਕਾਰਪ ਕੰਪਨੀ ਦੇ ਖਾਤੇ ਨੂੰ ਫਰੀਜ਼ ਕਰਨ ਦਾ ਆਦੇਸ਼ਦਿੱਤਾ ਸੀ। ਇਸ ਖਾਤੇ ਵਿਚ 44.41 ਕਰੋੜ ਰੁਪਏ ਮੌਜੂਦ ਹਨ। ਇਸ ਖਾਤੇ ਦੇ ਲਾਭਕਾਰੀ ਮਯੰਕ ਮਹਿਤਾ ਅਤੇ ਪੂਰਵੀ ਮੋਦੀ ਹਨ ਜੋ ਨੀਰਵ ਮੋਦੀ ਦੇ ਭੈਣ-ਜੀਜਾ ਹਨ।

ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ 27 ਜੂਨ ਨੂੰ ਨੀਰਵ ਮੋਦੀ ਅਤੇ ਉਨ੍ਹਾਂ ਦੀ ਭੈਣ ਦੇ ਚਾਰ ਸਵਿਸ ਖਾਤਿਆਂ ਦੇ ਲੈਣ-ਦੇਣ ‘ਤੇ ਰੋਕ ਲਗਾ ਦਿੱਤੀ ਸੀ। ਇਹ ਜਾਣਕਾਰੀ ਅਧਿਕਾਰਕ ਸੂਤਰਾਂ ਨੇ ਦਿੱਤੀ ਸੀ। ਭਾਰਤ ਵਿਚ ਨੀਰਵ ਮੋਦੀ ਖ਼ਿਲਾਫ਼ ਚੱਲ ਰਹੇ ਮਨੀ ਲਾਂਡਰਿੰਗ ਮਾਮਲੇ ਤਹਿਤ ਇਹ ਕਾਰਵਾਈ ਕੀਤੀ ਗਈ ਸੀ।

ਸੂਤਰਾਂ ਨੇ ਦੱਸਿਆ ਸੀ ਕਿ ਵਰਤਮਾਨ ਵਿਚ ਇਨ੍ਹਾਂ ਖਾਤਿਆਂ ਵਿਚ ਕੁਲ 283.16 ਕਰੋੜ ਰੁਪਏ ਜਮ੍ਹਾਂ ਹਨ। ਈਡੀ ਦੀ ਅਪੀਲ ‘ਤੇ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਇਨ੍ਹਾਂ ਬੈਂਕਾਂ ਦੇ ਖਾਤਿਆਂ ‘ਤੇ ਰੋਕ ਲਗਾਈ ਹੈ। ਈਡੀ ਨੇ ਦੱਸਿਆ ਸੀ ਕਿ ਦੋਵਾਂ ਨੇ ਭਾਰਤ ਵਿਚ ਬੈਂਕ ਧੋਖਾਧੜੀ ਰਾਹੀਂ ਪ੍ਰਰਾਪਤ ਰਾਸ਼ੀ ਇਨ੍ਹਾਂ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਹੈ।