ਹੈਫੇਡ ਵੱਲੋਂ ਡੀਏਪੀ ਦੀ ਖ਼ਰੀਦ ‘ਤੇ 50 ਰੁਪਏ ਦੀ ਛੋਟ

ਗੁਰੂਗ੍ਰਾਮ : ਕਿਸਾਨਾਂ ਨੂੰ ਹੈਫੇਡ ਵੱਲੋਂ ਡੀਏਪੀ ਦੇ ਹਰ ਬੋਰੇ ‘ਤੇ 50 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਇਹ ਛੋਟ ਅਗਲੇ ਸਾਲ 31 ਮਾਰਚ ਤਕ ਦਿੱਤੀ ਜਾਏਗੀ। ਇਹ ਜਾਣਕਾਰੀ ਹੈਫੇਡ ਦੇ ਪ੍ਰਧਾਨ ਸੁਭਾਸ਼ ਕਤਿਆਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲੇ ਕਿਸਾਨਾਂ ਨੂੰ ਖਾਦ ਦਾ ਬੋਰਾ 1,200 ਰੁਪਏ ਵਿਚ ਮਿਲਦਾ ਸੀ ਜੋਕਿ ਹੁਣ 1,150 ਰੁਪਏ ਵਿਚ ਮਿਲੇਗਾ। ਉਨ੍ਹਾਂ ਦੱਸਿਆ ਕਿ ਹੈਫੇਡ ਕਿਸਾਨਾਂ ਨੂੰ ਚੰਗੀ ਗੁਣਵਤਾ ਵਾਲੀ ਡੀਏਪੀ ਅਤੇ ਯੂਰੀਆ ਖਾਦ ਮੁਹੱਈਆ ਕਰਵਾ ਰਿਹਾ ਹੈ। ਖਾਦ ਕੇਂਦਰਾਂ ਰਾਹੀਂ ਪੇਂਡੂ ਪੱਧਰ ‘ਤੇ ਅਤੇ ਸਹਿਕਾਰੀ ਵੰਡ ਕਮੇਟੀਆਂ ਵਿਚ ਖਾਦ ਦੇ ਬੋਰੇ ਮੌਜੂਦ ਹਨ। ਹੈਫੇਡ ਨੇ ਚਾਲੂ ਹਾੜ੍ਹੀ ਸੀਜ਼ਨ ਵਿਚ ਕਿਸਾਨਾਂ ਨੂੰ ਸਮੇਂ ‘ਤੇ ਖਾਦ ਦੀ ਉੁਪਲੱਬਧਤਾ ਲਈ 92 ਹਜ਼ਾਰ ਮੀਟਿ੍ਕ ਟਨ ਯੂਰੀਆ ਮੁਹੱਈਆ ਕਰਵਾਉਣ ਦੀ ਪਹਿਲੇ ਤੋਂ ਤਿਆਰੀ ਕਰ ਲਈ ਹੈ।