ਜਰਮਨੀ ਦੀ ਵਿਦੇਸ਼ ਮੰਤਰੀ ਨੇ ਗੁਰਦੁਵਾਰਾ ਸੀਸਗੰਜ ਸਾਹਿਬ ਵਿਖੇ ਪੁੱਜ ਕੇ ਲੰਗਰ ਦੀ ਸੇਵਾ ਕੀਤੀ – ਪੁਰਾਣੀ ਦਿੱਲ੍ਹੀ ਦੀਆਂ ਗਲੀਆਂ ਵਿੱਚ ਕੀਤੀ ਖਰੀਦਦਾਰੀ – ਤੁਸੀਂ ਵੇਖੋ ਤਸਵੀਰਾਂ
ਨਿਊਜ਼ ਪੰਜਾਬ
ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ, ਜੋ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਹੈ, ਨੇ ਮੰਗਲਵਾਰ ਨੂੰ ਗੁਰਦੁਵਾਰਾ ਸੀਸਗੰਜ ਸਾਹਿਬ ਦਿੱਲ੍ਹੀ ਵਿਖੇ ਹਾਜ਼ਰੀ ਭਰੀ ਅਤੇ ਸਿੱਖ ਕੌਮ ਵਲੋਂ ਚਲਦੀ ਲੰਗਰ ਦੀ ਪ੍ਰਥਾ ਨੂੰ ਨੇੜਿਓਂ ਵੇਖਿਆ , ਉਹਨਾਂ ਲੰਗਰ ਹਾਲ ਵਿੱਚ ਜਾ ਕੇ ਪ੍ਰਸ਼ਾਦੇ ਤਿਆਰ ਕਰ ਰਹੀਆਂ ਬੀਬੀਆਂ ਦੇ ਨਾਲ ਬੈਠ ਕੇ ਪ੍ਰਸ਼ਾਦੇ ਬਣਾਉਣ ਦੀ ਸੇਵਾ ਕੀਤੀ ਅਤੇ ਜਦੋ ਉਹਨਾਂ ਲੰਗਰ ਲਈ ਤਿਆਰ ਹੋ ਰਹੀ ਦਾਲ ਬਣਦੀ ਵੇਖੀ ਤਾਂ ਲਾਂਗਰੀ ਵਾਂਗ ਆਪ ਦਾਲ ਹਿਲਾਕੇ ਤਿਆਰ ਕਰਨ ਦੀ ਸੇਵਾ ਵੀ ਕੀਤੀ , ਜਰਮਨੀ ਦੀ ਵਿਦੇਸ਼ ਮੰਤਰੀ ਨੇ ਵਿਸ਼ੇਸ਼ ਤੌਰਤੇ ਲੰਗਰ ਦੀ ਸੇਵਾ ਕਰ ਰਹੀਆਂ ਬੀਬੀਆਂ ਦੇ ਨਾਲ ਗਰੁੱਪ ਤਸਵੀਰਾਂ ਖਿੱਚਵਾਈਆਂ।
ਇਸ ਤੋਂ ਬਾਅਦ ਉਹਨਾਂ ਪੁਰਾਣੀ ਦਿੱਲੀ ਦੀਆਂ ਗਲੀਆਂ ‘ਚ ਕੁਝ ਸਮਾਂ ਖਰੀਦਦਾਰੀ ਕੀਤੀ।
ਭਾਰਤ ਅਤੇ ਭੂਟਾਨ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਟਵਿੱਟਰ ‘ਤੇ ਬੇਰਬੌਕ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, “ਵਿਦੇਸ਼ ਮੰਤਰੀ ਦੇ ਦੌਰੇ ਦਾ ਪਹਿਲਾ ਦਿਨ ਬਹੁਤ ਰੋਮਾਂਚਕ ਰਿਹਾ। ਵਿਅਸਤ ਅਤੇ ਸਫਲ. ਭਾਰਤ ਦੇ ਵਿਦੇਸ਼ ਮੰਤਰੀ ਨਾਲ ਚੰਗੀ ਗੱਲਬਾਤ, ਸੀਸ ਗੰਜ ਗੁਰਦੁਆਰੇ ਦੇ ਦਰਸ਼ਨਾਂ ਤੋਂ ਬਾਅਦ ਚਾਂਦਨੀ ਚੌਕ ਵਿਖੇ ਸ਼ਸ਼ੀ ਬਾਂਸਲ ਨਾਲ ਖਰੀਦਦਾਰੀ ਕੀਤੀ ਅਤੇ ਭੁਗਤਾਨ ਲਈ Paytm ਦੀ ਵਰਤੋਂ ਵੀ ਕੀਤੀ ।
ਬੇਅਰਬੌਕ ਨੇ ਭਾਰਤ ਦੀ ਆਪਣੀ ਅਧਿਕਾਰਤ ਫੇਰੀ ਨੂੰ “ਇੱਕ ਦੋਸਤ ਨੂੰ ਮਿਲਣ ਦੀ ਭਾਵਨਾ” ਦੱਸਿਆ। ਜਰਮਨੀ ਦੇ ਵਿਦੇਸ਼ ਮੰਤਰੀ 5 ਦਸੰਬਰ ਨੂੰ ਭਾਰਤ ਪਹੁੰਚੇ ਸਨ। ਉਨ੍ਹਾਂ ਦਿੱਲੀ ਦੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਸ ਨੇ ਦਿੱਲੀ ਮੈਟਰੋ ਵਿੱਚ ਵੀ ਸਫ਼ਰ ਕੀਤਾ। ਐਨਾਲੇਨਾ ਬੇਰਬੌਕ ਦੀ ਅਗਵਾਈ ਹੇਠ ਜਰਮਨ ਵਫ਼ਦ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਨਾਲ ਚੋਣ ਹਾਊਸ ਵਿੱਚ ਮੁਲਾਕਾਤ ਕੀਤੀ।
ਤਸਵੀਰਾਂ – ਸ਼ੋਸ਼ਲ ਮੀਡੀਆ / ਟਵੀਟਰ / PIB