5 ਅਪ੍ਰੈਲ ਨੂੰ 9 ਮਿੰਟ ਲਈ ਲਾਈਟਾਂ ਬੰਦ ਹੋਣ ਨਾਲ ਬਿਜਲੀ ਗਰਿੱਡ ਫੇਲ੍ਹ ਹੋ ਜਾਣਗੇ ? – ਦੇਸ਼ ਵਿਚ ਪੈਦਾ ਹੋਇਆ ਗੰਭੀਰ ਮਸਲਾ —- ਪੜ੍ਹੋ ਅਸਲੀਅਤ
ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਰੁੱਧ ਦੇਸ਼ ਵਿਆਪੀ ਇੱਕਜੁੱਟਤਾ ਵਿਖਾਉਂਦੇ ਹੋਏ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਘਰਾਂ ਦੀਆਂ ਲਾਈਟਾਂ ਬੰਦ ਕਰਨ ਦੀ ਅਪੀਲ ਨਾਲ ਕੀ ਦੇਸ਼ ਦਾ ਬਿਜਲੀ ਸਪਲਾਈ ਪ੍ਰਬੰਧ ਤਹਿਸ਼ – ਨਹਿਸ਼ ਹੋ ਜਾਵੇਗਾ ਜਾਂ ਗਰਿੱਡ ਪਾਵਰ ਸਟੇਸ਼ਨ ਫੇਲ੍ਹ ਹੋ ਜਾਣਗੇ ? ਇਸ ਸਵਾਲ ਨਾਲ ਅੱਜ ਦੇਸ਼ ਵਿਚ ਤਰ੍ਹਾਂ – ਤਰ੍ਹਾਂ ਦੇ ਸ਼ੰਕੇ ਉਤਪਨ ਕੀਤੇ ਜਾ ਰਹੇ ਹਨ | ਇਸ ਸੰਬਧੀ ਬਿਜਲੀ ਸਪਲਾਈ ਦੇ ਮਾਹਰ ਕੀ ਕਹਿੰਦੇ ਹਨ ‘ ਨਿਊਜ਼ ਪੰਜਾਬ ‘ ਵਲੋਂ ਵਿਸ਼ੇਸ਼ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ | ਦੇਸ਼ ਵਿੱਚ ਬਿਜਲੀ ਸਪਲਾਈ ਕੰਟਰੋਲ ਕਰਨ ਵਾਲੇ ਗਰਿੱਡ ਸਟੇਸ਼ਨਾਂ ਦੇ ਇੰਜਨੀਅਰ ਇਸ ਸਥਿਤੀ ਤੇ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਹੀ ਪੈਦਾ ਹੋਣ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ ਸਨ , ਮਾਹਰਾਂ ਦੇ ਅਨੁਮਾਨ ਅਨੁਸਾਰ 5 ਅਪ੍ਰੈਲ ਨੂੰ ਸਾਰੇ ਦੇਸ਼ ਵਿਚ ਲਾਈਟਾਂ ਬੰਦ ਹੋਣ ਤੋਂ ਬਾਅਦ 25 – 30 ਹਜ਼ਾਰ ਮੈਗਾਵਾਟ ਦੀ ਬਿਜਲੀ ਸਪਲਾਈ ਦੇਸ਼ ਵਾਸੀ ਵਰਤਣੀ ਬੰਦ ਕਰ ਦੇਣਗੇ | ਜਿਸ ਨਾਲ ਗਰਿੱਡ ਓਵਰ ਲੋਡ਼ ਹੋਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ ਅਤੇ 9 ਮਿੰਟ ਬਾਅਦ ਦੇਸ਼ ਵਾਸੀਆਂ ਵਲੋਂ ਫੇਰ ਲਾਈਟਾਂ ਚਾਲੂ ਕਰਨ ਨਾਲ ਇੱਕ ਦੱਮ ਲੋਡ਼ ਵਧਣਾ ਵੀ ਗਰਿੱਡ ਨੂੰ ਡਾਊਨ ਕਰ ਸਕਦਾ ਹੈ | ਇਸ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਇੰਜਨੀਅਰ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਸਮਝਦੇ ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਹੀ ਦੇਸ਼ ਵਿੱਚ ਲਾਕ-ਡਾਊਨ ਲਾਗੂ ਹੋਣ ਤੋਂ ਬਾਅਦ ਪੀਕ ਲੋਡ਼ ਆਵਰਜ਼ ਵਿਚ ਬਿਜਲੀ ਦੀ ਮੰਗ 2 ਅਪ੍ਰੈਲ ਨੂੰ 125817 ਮੈਗਾਵਾਟ ਸੀ ਜਦੋ ਕਿ ਪਿੱਛਲੇ ਵਰ੍ਹੇ ਇਸੇ ਦਿਨ ਇੱਹ ਮੰਗ 168500 ਮੈਗਾਵਾਟ ਸੀ ਇਸ ਅਨੁਮਾਨ ਅਨੁਸਾਰ ਲਾਕ – ਡਾਊਨ ਹੋਣ ਤੋਂ ਬਾਅਦ ਰੋਜ਼ਾਨਾ ਉਕਤ ਸਮੇ ਵਿੱਚ 43000 ਮੈਗਾਵਾਟ ਬਿਜਲੀ ਦੀ ਮੰਗ ਘੱਟ ਚੁੱਕੀ ਹੈ | ਉਨ੍ਹਾਂ ਅਨੁਸਾਰ ਇੱਹ ਘਟਦੀ ਮੰਗ ਦਾ ਸਾਹਮਣਾ ਉਨ੍ਹਾਂ ਨੂੰ ਰੋਜ਼ ਕਰਨਾ ਪੈਂਦਾ ਜਦੋ ਸ਼ਾਮ 4 ਵਜੇ ਤੋਂ ਹਨੇਰਾ ਹੋਣ ਤੱਕ ਬਿਜਲੀ ਦੀ ਮੰਗ ਇੱਕ -ਦੱਮ ਹੇਠਾ ਆ ਜਾਂਦੀ ਹੈ | ਉਨ੍ਹਾਂ ਦਾ ਕਹਿਣਾ ਕਿ ਸਿਰਫ ਲਾਈਟਾਂ ਹੀ ਬੰਦ ਹੋਣਗੀਆਂ ਬਾਕੀ ਉਪਕਰਨ ਚਲਦੇ ਰਹਿਣ ਗੇ ,ਉਨ੍ਹਾਂ ਨੂੰ ਸਾਰੀ ਸਥਿਤੀ ਨੂੰ ਕਾਬੂ ਵਿੱਚ ਹੀ ਰਹਿਣ ਦੀ ਉਮੀਦ ਹੈ | ਦੂਜੇ ਪਾਸੇ ਮਹਾਰਾਸ਼ਟਰ , ਉੱਤਰਪ੍ਰਦੇਸ਼ ,ਪੱਛਮੀ ਬੰਗਾਲ ,ਤਾਮਿਲਨਾਡੂ ਸਰਕਾਰਾਂ ਨੇ ਆਪਣੇ -ਆਪਣੇ ਬਿਜਲੀ ਵਿਭਾਗਾਂ ਨੂੰ ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਸੁਚੇਤ ਕੀਤਾ ਹੈ | ਮਹਾਰਾਸ਼ਟਰ ਦੇ ਬਿਜਲੀ ਮੰਤਰੀ ਨੇ ਆਪਣੇ ਸੂਬੇ ਦੇ ਲੋਕਾਂ ਨੂੰ ਇਥੋਂ ਤੱਕ ਕਹਿ ਦਿਤਾ ਕਿ ਉਹ ਦੀਵੇ ਜਰੂਰ ਜਗਾਉਣ ਪਰ ਲਾਈਟਾਂ ਨਾ ਬੰਦ ਕਰਨ | ਸਿਸਟਮ ਫੇਲ੍ਹ ਹੋਣ ਦੀ ਚਿੰਤਾ ਕਰਨ ਵਾਲੇ ਬਿਜਲੀ ਸਪਲਾਈ ਦੇ ਮਾਹਰ ਇਹ ਦਲੀਲ ਦੇਂਦੇ ਹਨ ਕਿ ਜਦੋ ਬਿਜਲੀ ਦੀ ਮੰਗ ਘੱਟਦੀ – ਵੱਧਦੀ ਹੈ ਤਾਂ ਗਰਿੱਡ ਤੇ ਫ਼੍ਰੀਕੁਇੰਸੀ ( Frequency ) 49 .50 – 50 .05 ਹਾਰਟਜ਼ ਤਕ ਰਹਿਣ ਦੀ ਥਾ ਉਪਰ – ਥੱਲੇ ਹੋ ਲਗਦੀ ਹੈ ਜਿਸ ਨਾਲ ਗਰਿੱਡ ਫੇਲ੍ਹ ਹੋਣ ਦੇ ਮੌਕੇ ਵੱਧ ਜਾਂਦੇ ਹਨ |