ਪਦੱਮ ਸ਼੍ਰੀ ਭਾਈ ਨਿਰਮਲ ਸਿੰਘ ਦਾ ਸੰਸਕਾਰ ਰੋਕਣ ਵਾਲਿਆਂ ਨੇ ਮਾਫੀ ਮੰਗੀ — ਅੰਤਿਮ ਅਰਦਾਸ ਵੇਰਕਾ ਵਿੱਚ ਕਰਨ ਲਈ ਵੀ ਕਿਹਾ

ਅਮ੍ਰਿਤਸਰ ,4 ਅਪ੍ਰੈਲ ( ਨਿਊਜ਼ ਪੰਜਾਬ ) ਕਸਬਾ ਵੇਰਕਾ ਦੇ ਉਨ੍ਹਾਂ ਲੋਕਾਂ ਨੇ ਪਦੱਮ ਸ਼੍ਰੀ ਭਾਈ ਨਿਰਮਲ ਸਿੰਘ ਦਾ ਸੰਸਕਾਰ ਪਿੰਡ ਵਿੱਚ ਨਾ ਕਰਨ ਦੇਣ ਤੇ ਹੋਈ ਭੁੱਲ ਦੀ ਸਮੁਚੇ ਸਿੱਖ ਪੰਥ ਅਤੇ ਸਰਕਾਰ  ਤੋਂ ਮਾਫੀ ਮੰਗ ਲਈ  ਹੈ | ਵੇਰਕਾ ਦੇ ਮਾਸਟਰ ਹਰਪਾਲ ਸਿੰਘ ,ਕੌਂਸਲਰ ਪਰਮਿੰਦਰ ਕੌਰ ,ਬਲਬੀਰ ਸਿੰਘ ,ਬਲਦੇਵ ਸਿੰਘ ਅਤੇ ਹੋਰ ਵਿਅਕਤੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਮੁੱਖ ਸਕੱਤਰ ਪੰਜਾਬ , ਡੀ.ਜੀ .ਪੀ , ਡਿਪਟੀ ਕਮਿਸ਼ਨਰ ਅਮ੍ਰਿਤਸਰ ਨੂੰ ਪੱਤਰ ਲਿਖ ਕਿ ਸਪਸ਼ਟ ਕੀਤਾ ਕਿ ਜਾਣੇ ਅਣਜਾਣੇ ਵਿੱਚ ਡਰ ਅਤੇ ਸਹਿਮ ਨਾਲ ਹੋਈ ਭੁੱਲ ਲਈ  ਅਸੀ ਖਿਮਾ ਯਾਚਨਾ ਕਰਦੇ ਹਾਂ, ਅਤੇ ਬੇਨਤੀ ਕਰਦੇ ਹੈ ਕਿ ਇਸ ਬਹਿਸ ਨੂੰ ਇਥੇ ਹੀ ਖਤਮ ਕੀਤਾ ਜਾਵੇ | ਉਨ੍ਹਾਂ ਸਪਸ਼ਟ ਕੀਤਾ ਭਾਈ ਸਾਹਿਬ ਦਾ ਸੰਸਕਾਰ ਪਿੰਡ ਡੀ ਜਮੀਨ ਵਿੱਚ ਹੀ ਹੋਇਆ ਅਤੇ 9 ਕਨਾਲ 2 ਮਰਲੇ ਜਮੀਨ ਉਨ੍ਹਾਂ ਯਾਦਗਾਰ ਅਤੇ ਇਸ ਕੰਮ ਲਈ ਪਹਿਲਾ ਹੀ ਦੇਣ ਦਾ ਮਤਾ ਸਰਕਾਰ ਨੂੰ ਭੇਜ ਦਿੱਤਾ ਸੀ | ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੀ ਅੰਤਿਮ ਅਰਦਾਸ ਪਿੰਡ ਵੇਰਕਾ ਵਿੱਚ ਕੀਤੀ ਜਾਵੇ