ਅਟਵਾਲ ਪਰਿਵਾਰ ਨੂੰ ਸਦਮਾਂ – ਸਰਦਾਰਨੀ ਇੰਦਰਜੀਤ ਕੌਰ ਅਟਵਾਲ ਦਾ ਦਿਹਾਂਤ – ਅੱਜ ਅੰਤਿਮ ਸੰਸਕਾਰ ਹੋਵੇਗਾ
ਨਿਊਜ਼ ਪੰਜਾਬ
ਟਕਸਾਲੀ ਅਕਾਲੀ ਆਗੂ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰ. ਚਰਨਜੀਤ ਸਿੰਘ ਅਟਵਾਲ ਦੇ ਧਰਮ ਪਤਨੀ ਅਤੇ ਸਾਬਕਾ ਵਿਧਾਇਕ ਸ੍ਰ. ਇੰਦਰ ਇਕਬਾਲ ਸਿੰਘ ਅਟਵਾਲ ਅਤੇ ਇੰਜ. ਸ੍ਰ. ਜਸਜੀਤ ਸਿੰਘ ਅਟਵਾਲ ਦੇ ਮਾਤਾ ਸਰਦਾਰਨੀ ਇੰਦਰਜੀਤ ਕੌਰ ਅਟਵਾਲ ਅਕਾਲ ਪੁਰਖ਼ ਵੱਲੋਂ ਬਖਸ਼ੇ ਸਵਾਸ ਪੁਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏ I ਉਹਨਾਂ ਦਾ ਅੰਤਿਮ ਸੰਸਕਾਰ 1 ਨਵੰਬਰ ਬਾਅਦ ਦੁਪਹਿਰ ਇੱਕ ਵਜੇ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨ ਘਾਟ ਵਿਖ਼ੇ ਕੀਤਾ ਜਾਵੇਗਾ I
ਸਰਦਾਰਨੀ ਇੰਦਰਜੀਤ ਕੌਰ ਅਟਵਾਲ ਦੇ ਅਕਾਲ ਚਲਾਣੇ ਤੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ, ਅਕਾਲੀ ਆਗੂ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ ਸਮੇਤ ਰਾਜਸੀ ਅਤੇ ਸਮਾਜਿਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ I
ਅਦਾਰਾ ਨਿਊਜ਼ ਪੰਜਾਬ ਵੱਲੋਂ ਅਟਵਾਲ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ I