Govt. Jobs ਸਟੇਟ ਬੈਂਕ ਆਫ ਇੰਡੀਆ ਨੇ 1422 ਅਸਾਮੀਆਂ ਲਈ ਮੰਗੀਆਂ ਅਰਜ਼ੀਆਂ – ਤੁਸੀਂ ਬਣ ਸਕਦੇ ਹੋ CIRCLE BASED OFFICERS – ਪੜ੍ਹੋ ਕਦੋਂ ਅਪਲਾਈ ਕਰਨਾ


ਨਿਊਜ਼ ਪੰਜਾਬ
ਸਟੇਟ ਬੈਂਕ ਆਫ ਇੰਡੀਆ ਨੇ 17 ਅਕਤੂਬਰ ਨੂੰ ਸਰਕਲ ਆਧਾਰਿਤ ਅਫਸਰਾਂ ਦੀਆਂ 1422 ਅਸਾਮੀਆਂ ‘ਤੇ ਭਰਤੀ ਦਾ ਐਲਾਨ ਕੀਤਾ ਹੈ। ਜਿਸ ਲਈ ਉਮੀਦਵਾਰ 7 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। SBI ਇਹ ਪ੍ਰੀਖਿਆ 4 ਦਸੰਬਰ ਨੂੰ ਕਰਵਾਏਗੀ।

ਜੇਕਰ ਤੁਸੀਂ ਵੀ ਕਿਸੇ ਬੈਂਕ ‘ਚ ਨੌਕਰੀ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ। ਦਰਅਸਲ ਸਟੇਟ ਬੈਂਕ ਆਫ ਇੰਡੀਆ ਨੇ ਸਰਕਲ ਆਧਾਰਿਤ ਅਫਸਰ (ਸੀਬੀਓ) ਦੀਆਂ 1422 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਜੋ ਉਮੀਦਵਾਰ ਇਸ ਭਰਤੀ ਵਿੱਚ ਸ਼ਾਮਲ ਹੋਣ ਦੇ ਇੱਛੁਕ ਹਨ, ਉਹ SBI ਦੀ ਅਧਿਕਾਰਤ ਵੈੱਬਸਾਈਟ sbi.co.in ‘ਤੇ ਜਾ ਸਕਦੇ ਹਨ ਅਤੇ 7 ਨਵੰਬਰ ਤੱਕ ਆਪਣੀ ਅਰਜ਼ੀ ਭਰ ਸਕਦੇ ਹਨ। ਐਸਬੀਆਈ ਇਨ੍ਹਾਂ ਉਮੀਦਵਾਰਾਂ ਲਈ 4 ਦਸੰਬਰ ਨੂੰ ਦੇਸ਼ ਭਰ ਵਿੱਚ ਪ੍ਰੀਖਿਆ ਕਰਵਾਏਗਾ। ਅਪਲਾਈ ਕੀਤੇ ਉਮੀਦਵਾਰਾਂ ਨੂੰ ਦਾਖਲਾ ਕਾਰਡ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤਾ ਜਾਵੇਗਾ।

DOWNLOAD ADVERTISEMENT(Hindi/English)

APPLY ONLINE(18.10.2022 TO 07.11.2022)

RECRUITMENT OF CIRCLE BASED OFFICERS ADVERTISEMENT NO: CRPD/ CBO/ 2022-23/22
Important Events Dates
Commencement of on-line registration of application 18/10/2022
Closure of registration of application 07/11/2022
Closure for editing application details 07/11/2022
Last date for printing your application 22/11/2022
Online Fee Payment 18/10/2022 to 07/11/2022