Weather Report ਮੌਸਮ ਵਿੱਚ ਬਦਲਾਅ ਆਉਣ ਲੱਗਾ – ਤਾਪਮਾਨ ਵਿੱਚ ਆਈ ਗਿਰਾਵਟ ਕਾਰਨ ਸਵੇਰ ਸ਼ਾਮ ਹੋਈ ਠੰਢ – ਪੜ੍ਹੋ ਮੌਸਮ ਵਿਭਾਗ ਕੀ ਕਹਿੰਦਾ

ਨਿਊਜ਼ ਪੰਜਾਬ
ਦੇਸ਼ ਭਰ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਮੌਸਮ ਵਿੱਚ ਕਾਫੀ ਬਦਲਾਅ ਆ ਗਿਆ ਹੈ ਤੇ ਠੰਢ ਨੇ ਵਧਣਾ ਸ਼ੁਰੂ ਕਰ ਦਿੱਤਾ ਹੈ। ਦੁਪਹਿਰ ਅਤੇ ਰਾਤ ਦੇ ਤਾਪਮਾਨ ਵਿੱਚ ਵੀ ਕਾਫੀ ਫਰਕ ਪੈ ਗਿਆ ਹੈ।
ਮੌਸਮ ਵਿਭਾਗ ਅਨੁਸਾਰ 17 ਅਕਤੂਬਰ ਤੱਕ ਪੰਜਾਬ ਵਿੱਚ ਬੱਦਲ ਛਾਏ ਰਹਿਣ ਕਾਰਨ ਠੰਢ ਵਧੇਗੀ । ਇਸ ਦੇ ਨਾਲ ਹੀ 25 ਅਕਤੂਬਰ ਤੋਂ ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਜਾਵੇਗਾ । ਇਸ ਨਾਲ ਠੰਢ ਦਾ ਅਹਿਸਾਸ ਹੋਰ ਵੀ ਵਧ ਜਾਵੇਗਾ। ਇਸ ਸਮੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਠੰਢ ਮਹਿਸੂਸ ਕੀਤੀ ਜਾਣ ਲੱਗੀ ਹੈ ।
ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਹੁਣ ਬਦਲ ਗਿਆ ਹੈ। ਹੌਲੀ ਹੌਲੀ ਠੰਢ ਵਧਣੀ ਸ਼ੁਰੂ ਹੋ ਗਈ ਹੈ। ਰਾਤ ਦਾ ਤਾਪਮਾਨ 15 ਤੋਂ 17 ਡਿਗਰੀ ਸੈਲਸੀਅਸ ਦੇ ਵਿਚਕਾਰ ਆ ਗਿਆ ਹੈ। ਉੱਥੇ ਹੀ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ।

ਅਕਤੂਬਰ ਦਾ ਅੱਧਾ ਮਹੀਨਾ ਬੀਤ ਗਿਆ ਹੈ। ਹੌਲੀ-ਹੌਲੀ ਮੌਸਮ ਬਦਲਣ ਲਈ ਤਿਆਰ ਹੈ। ਸਵੇਰੇ ਹਲਕੀ ਜਿਹੀ ਠੰਡੀ ਹਵਾ ਚੱਲ ਰਹੀ ਹੈ ਅਤੇ ਫਿਰ ਸ਼ਾਮ ਨੂੰ ਹਲਕੀ ਜਿਹੀ ਠੰਢ ਦਾ ਅਹਿਸਾਸ ਵੀ ਕਰਵਾ ਰਹੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਕਈ ਰਾਜਾਂ ਲਈ ਪੂਰਵ ਅਨੁਮਾਨ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ ਰਵਾਨਗੀ ਦੇ ਆਖਰੀ ਪੜਾਅ ‘ਤੇ ਹੈ। ਮਾਨਸੂਨ ਅਗਲੇ ਹਫਤੇ ਤੱਕ ਕਈ ਰਾਜਾਂ ਤੋਂ ਪੂਰੀ ਤਰ੍ਹਾਂ ਹਟ ਜਾਵੇਗਾ।
ਹਾਲਾਂਕਿ, ਮੌਸਮ ਵਿਭਾਗ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਉੱਤੇ ਇੱਕ ਨਵਾਂ ਚੱਕਰਵਾਤੀ ਦਬਾਅ ਕੇਂਦਰ ਬਣ ਰਿਹਾ ਹੈ। ਇਸ ਦੇ ਨਾਲ ਹੀ ਕਰਨਾਟਕ ਅਤੇ ਕੋਂਕਣ ਤੱਟ ਤੋਂ ਬਾਅਦ ਅਰਬ ਸਾਗਰ ਵਿੱਚ ਇੱਕ ਨਵਾਂ ਚੱਕਰਵਾਤੀ ਖੇਤਰ ਬਣ ਰਿਹਾ ਹੈ, ਜਿਸ ਕਾਰਨ ਅਗਲੇ ਹਫ਼ਤੇ ਕੁਝ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।