ਇੱਕ ਘੜੀ 27 ਕਰੋੜ ਰੁਪਏ ਤੋਂ ਵੀ ਵੱਧ ਕੀਮਤ ਦੀ – ਦਿੱਲੀ ਏਅਰ ਪੋਰਟ ਤੇ ਫੜਿਆ ਗਿਆ ਵਿਅਕਤੀ – 28 ਕਰੋੜ ਦੀਆਂ ਘੜੀਆਂ ਬਰਾਮਦ
ਨਿਊਜ਼ ਪੰਜਾਬ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਇਕ ਯਾਤਰੀ ਕੋਲੋਂ ਸੱਤ ਬੇਸ਼ਕੀਮਤੀ ਘੜੀਆਂ ਬਰਾਮਦ ਹੋਈਆਂ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਘੜੀ ਦੀ ਕੀਮਤ 27 ਕਰੋੜ 9 ਲੱਖ ਰੁਪਏ ਤੋਂ ਵੱਧ ਹੈ।ਕਸਟਮ ਵਿਭਾਗ ਨੇ ਕਿਹਾ ਕਿ ਹਵਾਈ ਅੱਡੇ ‘ਤੇ ਇਕ ਯਾਤਰੀ ਦੀਆਂ ਹਰਕਤਾਂ ਸ਼ੱਕੀ ਲੱਗੀਆਂ।ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸੱਤ ਕੀਮਤੀ ਘੜੀਆਂ ਬਰਾਮਦ ਹੋਈਆਂ। ਘੜੀਆਂ ਦੀ ਕੀਮਤ ਕਰੀਬ 28 ਕਰੋੜ ਰੁਪਏ ਹੈ।
Delhi Customs (Airport & General)
AirCustoms@IGIA have booked a case of smuggling of highly expensive watches against an Indian national arriving from Dubai after 7 rare jewel studded watches valued over Rs 28 crores was recovered from his hand bag. The pax has been arrested. Further investigations are underway
ਤਸਵੀਰਾਂ – ਦਿੱਲੀ ਕਸਟਮਜ਼