ਥਾਈਲੈਂਡ ਦੇ ਚਾਈਲਡ ਕੇਅਰ ਸੈਂਟਰ ਵਿੱਚ ਗੋਲੀਬਾਰੀ: 22 ਬੱਚਿਆਂ ਸਮੇਤ 34 ਦੀ ਮੌਤ; ਸਾਬਕਾ ਪੁਲਿਸ ਅਧਿਕਾਰੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਪਤਨੀ ਅਤੇ ਪੁੱਤਰ ਦਾ ਵੀ ਕਤਲ ਕਰ ਦਿੱਤਾ ਸੀ
ਨਿਊਜ਼ ਪੰਜਾਬ
6 ਅਕਤੂਬਰ, ਬੈਂਕਾਕ
ਅੱਜ ਥਾਈਲੈਂਡ ਵਿੱਚ ਇੱਕ ਚਾਈਲਡ ਕੇਅਰ ਸੈਂਟਰ ਵਿੱਚ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ 22 ਬੱਚਿਆਂ ਸਮੇਤ 34 ਮੌਤਾਂ ਹੋ ਚੁੱਕੀਆਂ ਹਨ। ਗੋਲੀਬਾਰੀ ਉੱਤਰੀ ਸੂਬੇ ਦੇ ਨੋਂਗਬੂਆ ਲੈਂਫੂ ਵਿਖੇ ਹੋਈ।
ਰਿਪੋਰਟਾਂ ਮੁਤਾਬਕ ਹਮਲਾਵਰ ਸਾਬਕਾ ਪੁਲਿਸ ਅਧਿਕਾਰੀ ਪਨਿਆ ਕਾਮਰਾਬ (34) ਸੀ। ਉਸ ਨੂੰ ਨਸ਼ੇ ਦੇ ਮਾਮਲੇ ‘ਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਕਾਮਰੇਬ ਨੇ ਚਾਈਲਡ ਕੇਅਰ ਸੈਂਟਰ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਅਤੇ ਬੇਟੇ ਦਾ ਵੀ ਕਤਲ ਕੀਤਾ ਸੀ।
ਮਰਨ ਵਾਲਿਆਂ ‘ਚ ਗਰਭਵਤੀ ਵੀ ਸੀ, ਫਾਇਰਿੰਗ ਹੋਈ, ਫਿਰ ਲੋਕਾਂ ਨੇ ਸਮਝਿਆ ਕਿ ਪਟਾਕੇ ਚੱਲ ਰਹੇ ਹਨ,
ਪੁਲਸ ਨੇ ਦੱਸਿਆ ਕਿ ਹਮਲਾਵਰ ਨੇ ਪਹਿਲਾਂ ਚਾਈਲਡ ਕੇਅਰ ਸੈਂਟਰ ਦੇ ਸਟਾਫ ਦੇ 5 ਲੋਕਾਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ 8 ਮਹੀਨਿਆਂ ਦੀ ਗਰਭਵਤੀ ਅਧਿਆਪਕਾ ਵੀ ਸ਼ਾਮਲ ਹੈ। ਜਦੋਂ ਫਾਇਰਿੰਗ ਸ਼ੁਰੂ ਹੋਈ ਤਾਂ ਲੋਕਾਂ ਨੇ ਸੋਚਿਆ ਕਿ ਕਿਤੇ ਪਟਾਕੇ ਚੱਲ ਰਹੇ ਹਨ।