ਉੱਤਮ ਉਪਰਾਲਾ – ਯੂਨਾਈਟਿਡ ਸਿੱਖਜ਼ ਨੇ ਆਰੰਭ ਕੀਤੀ ਆਈ.ਸੀ.ਯੂ ਐਬੂਲੈਂਸ ਸੇਵਾ
ਸ.ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਯੂਨਾਈਟਿਡ ਸਿੱਖਜ਼ ਸੰਸਥਾ ਦੇ ਵੱਲੋ 35ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਆਈ.ਸੀ.ਯੂ ਐਬੂਲੈਂਸ ਸੇਵਾ ਪੇਂਡੂ ਇਲਾਕਿਆਂ ਵਿੱਚ ਵੱਸਣ ਵਾਲੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਵੇਗੀ। —-
***** ਸ੍ਰ. ਭੁਪਿੰਦਰ ਸਿੰਘ ਮੱਕੜ ਅਨੁਸਾਰ ਐਬੂਲੈਂਸ ਲਈ ਇਸ ਨੰਬਰ ਤੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ 🙏🏻 9780600108
ਰਣਜੀਤ ਸਿੰਘ ਖ਼ਾਲਸਾ
ਲੁਧਿਆਣਾ – ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੀ ਸੰਸਥਾ ਯੂਨਾਈਟਿਡ ਸਿੱਖਜ਼ ਵੱਲੋ ਨਿਸ਼ਕਾਮ ਰੂਪ ਵਿੱਚ ਸਮੁੱਚੇ ਵਿਸ਼ਵ ਭਰ ਅੰਦਰ ਕੀਤੇ ਜਾ ਰਹੇ ਸੇਵਾ ਕਾਰਜ ਸਮਾਜ ਦੇ ਲਈ ਇੱਕ ਪ੍ਰੇਣਾ ਦਾ ਸਰੋਤ ਹਨ।ਇਨ੍ਹਾਂ ਸ਼ਥਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਜ਼ ਪੰਜਾਬ ਦੇ ਡਾਇਰੈਕਟਰ ਸ.ਅੰਮ੍ਰਿਤਪਾਲ ਸਿੰਘ ਨੇ ਅੱਜ ਜ਼ਿਲ੍ਹਾ ਲੁਧਿਆਣਾ ਦੇ ਪੇਂਡੂ ਖੇਤਰ ਨਾਲ ਸਬੰਧਤ ਮਰੀਜ਼ਾਂ ਨੂੰ ਤਰੁੰਤ ਪਹਿਲ ਦੇ ਆਧਾਰ ਤੇ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਮਨੋਰਥ ਨਾਲ ਯੂਨਾਈਟਿਡ ਸਿੱਖਜ਼ ਸੰਸਥਾ ਵੱਲੋ ਦਸ਼ਮੇਸ਼ ਖਾਲਸਾ ਚੈਰੀਟੇਬਲ ਹਸਪਤਾਲ ਪਿੰਡ ਹੇਰਾਂ ਨੂੰ ਭੇਟ ਕੀਤੀ ਗਈ ਆਈ.ਸੀ.ਯੂ ਐਬੂਲੈਂਸ ਨੂੰ ਰਵਾਨਾ ਕਰਨ ਮੌਕੇ ਕੀਤਾ।ਆਪਣੀ ਗੱਲਬਾਤ ਸ.ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਯੂਨਾਈਟਿਡ ਸਿੱਖਜ਼ ਸੰਸਥਾ ਦੇ ਵੱਲੋ ਅੱਜ ਆਰੰਭ ਕੀਤੀ ਆਈ.ਸੀ.ਯੂ ਐਬੂਲੈਂਸ ਸੇਵਾ ਪੇਂਡੂ ਇਲਾਕਿਆਂ ਵਿੱਚ ਵੱਸਣ ਵਾਲੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਲੱਗਭਗ 35ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਉਕਤ ਆਧੁਨਿਕ ਐਬੂਲੈਂਸ ਅੰਦਰ ਆਈ.ਸੀ.ਯੂ ਵਿੱਚ ਮਿਲਣ ਵਾਲੀਆਂ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ।ਜੋ ਕਿ ਮਰੀਜ਼ਾਂ ਦੀਆਂ ਕੀਮਤੀ ਜਿੰਦਗੀਆਂ ਨੂੰ ਸੁਰੱਖਿਅਤ ਰੱਖਣ ਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਲਿਜਾਣ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰੇਗੀ।ਯੂਨਾਈਟਿਡ ਸਿੱਖਜ਼ ਪੰਜਾਬ ਦੇ ਡਾਇਰੈਕਟਰ ਸ.ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਸਾਡੀ ਸੰਸਥਾ ਵੱਲੋ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਪਹਿਲਾਂ ਹੀ ਸ਼ਹਿਰ ਵਿੱਚ ਇੱਕ ਮਿਨੀ ਐਬੂਲੈਂਸ ਚਲਾਈ ਜਾ ਰਹੀ ਹੈ। ਜੋ ਕਿ ਲੋੜਵੰਦ ਮਰੀਜ਼ਾਂ ਲਈ ਵਾਰਧਾਨ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਯੂਨਾਈਟਿਡ ਸਿੱਖਜ਼ ਸੰਸਥਾ ਮਨੁੱਖੀ ਸੇਵਾ ਸਕੰਲਪ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੀ ਸੰਸਥਾ ਹੈ।ਜੋ ਕਿ ਹਰ ਕੁਦਰਤੀ ਆਫਤ ਤੇ ਬਿਪਤਾ ਭਰੇ ਸਮੇਂ ਵਿੱਚ ਮਨੁੱਖੀ ਜਿੰਦਗੀਆਂ ਨੂੰ ਸੁਰੱਖਿਅਤ ਕਰਨ,ਭੋਜਨ,ਦਵਾਈਆਂ ਪਹੁੰਚਾਉਣ ਦੀ ਸੇਵਾ ਵਿੱਚ ਹਮੇਸ਼ਾ ਤਿਆਰ ਰਹਿੰਦੀ ਹੈ, ਖਾਸ ਕਰਕੇ ਸੰਸਥਾ ਦੇ ਵਲੰਟੀਅਰ ਬਿਨ੍ਹਾਂ ਕਿਸੇ ਭੇਦਭਾਵ ਨਾਲ ਨਿਸ਼ਕਾਮ ਰੂਪ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ।ਸ.ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਅੰਦਰ ਵਿਸ਼ਵ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ (ਕੋਵਿਡ 19) ਦੇ
ਦੌਰਾਨ ਮਰੀਜ਼ਾਂ ਦੀਆਂ ਕੀਮਤੀ ਜਿੰਦਗੀਆਂ ਨੂੰ ਬਚਾਉਣ ਲਈ ਅਤੇ ਮੌਤ ਨਾਲ ਲੜਾਈ ਲੜ ਰਹੇ ਮਰੀਜਾਂ ਨੂੰ ਨਵੀ ਜਿੰਦਗੀਆਂ ਪ੍ਰਦਾਨ ਕਰਵਾਉਣ ਲਈ ਯੂਨਾਈਟਿਡ ਸਿੱਖਜ਼ ਵੱਲੋ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਨੂੰ ਆਕਸੀਜਨ ਦੀਆਂ ਕਿੱਟ ਮਸ਼ੀਨਾਂ ਭੇਟ ਕੀਤੀਆਂ ਸਨ ਅਤੇ ਹੁਣ ਸੰਸਥਾ ਵੱਲੋ ਪੰਜਾਬ ਦੇ ਵੱਖ ਵੱਖ ਪ੍ਰਮੁੱਖ ਸ਼ਹਿਰਾਂ ਵਿੱਚ ਆਈ.ਸੀ.ਯੂ ਐਬੂਲੈਂਸ ਸੇਵਾ ਆਰੰਭ ਕੀਤੀ ਗਈ ਹੈ। ਜਿਸ ਦਾ ਸਮੁੱਚਾ ਖਰਚਾ ਸੰਸਥਾ ਦੇ ਮੈਬਰਾਂ ਵੱਲੋ ਕੀਤਾ ਜਾ ਰਿਹਾ ਹੈ।ਇਸ ਮੌਕੇ ਤੇ ਯੂਨਾਈਟਿਡ ਸਿੱਖਜ਼ ਸੰਸਥਾ ਦੇ ਪ੍ਰਮੁੱਖ ਮੈਬਰਾਂ ਸ.ਹਰਜੀਤ ਸਿੰਘ,ਸ.ਰਵਿੰਦਰ ਸਿੰਘ ਪਾਹਵਾ,ਬਲਬੀਰ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਯੂਨਾਈਟਿਡ ਸਿੱਖਜ਼ ਵੱਲੋ ਆਰੰਭ ਕੀਤੀ ਗਈ ਆਈ.ਸੀ.ਯੂ ਐਬੂਲੈਂਸ ਸੇਵਾ ਮਨੁੱਖੀ ਸੇਵਾ ਦਾ ਇੱਕ ਮਿਸਾਲੀ ਕਾਰਜ ਹੈ। ਜੋ ਕਿ ਸੰਗਤਾਂ ਦੇ ਨਿੱਘੇ ਸਹਿਯੋਗ ਤੇ ਸਾਰਥਕ ਯਤਨਾਂ ਸਦਕਾ ਸੰਮਪੂਰਨ ਹੋਇਆ ਹੈ। ਜਿਸ ਦੇ ਲਈ ਅਸੀਂ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਮੁੱਖ ਅਹੁਦੇਦਾਰਾਂ ਦਾ ਧੰਨਵਾਦ ਪ੍ਰਗਟ ਕਰਦਾ ਹਾਂ।ਉਨ੍ਹਾਂ ਨੇ ਕਿਹਾ ਕਿ ਨਵੀ ਐਬੂਲੈਂਸ ਲੋੜਵੰਦ ਮਰੀਜ਼ਾਂ ਲਈ ਸਹਾਈ ਸਿੱਧ ਹੋਵੇਗੀ।।ਇਸ ਸਮੇਂ ਉਨ੍ਹਾਂ ਦੇ ਨਾਲ ਕਈ ਸੰਸਥਾ ਦੇ ਮੈਬਰ ਸ.ਭੁਪਿੰਦਰ ਸਿੰਘ ਮੱਕੜ, ਕਵੰਲਜੀਤ ਸਿੰਘ, ਕੈਪਟਨ ਕੁਲਵੰਤ ਸਿੰਘ, ਸਰਬਜੀਤ ਸਿੰਘ ਪੱਟੂ ,ਸਤਵੰਤ ਸਿੰਘ ਮਠਾਰੂ, ਸਰਬਜੀਤ ਸਿੰਘ ਕੜਵੱਲ.ਵਿਸ਼ੇਸ਼ ਤੌਰ ਤੇ ਹਾਜ਼ਰ ਸਨ।