ਅਮਰੀਕਾ ਲਈ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖੁਸ਼ਖਬਰੀ –  ਵੀਜ਼ਾ ਅਪੁਆਇੰਟਮੈਂਟ ਮਿਲਣ ਲੱਗੀ –    US ਅੰਬੈਸੀ ‘ਚ ਸਾਰੇ ਵਰਗਾਂ ਲਈ ਵੀਜ਼ਾ ਅਪੁਆਇੰਟਮੈਂਟ ਖੁੱਲ੍ਹੀਆਂ – ਪੜ੍ਹੋ ਤੁਸੀਂ ਕੌਂਸਲਰ ਨਾਲ ਕਦੋਂ ਗੱਲ ਕਰ ਸਕਦੇ ਹੋ 

 

ਦੂਤਘਰ ਨੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ‘ਤੇ ਵੀਰਵਾਰ 29 ਸਤੰਬਰ ਨੂੰ ਦੁਪਹਿਰ 3 ਵਜੇ ਕਾਊਂਸਲਰ ਡੌਨ ਹੈਫਲਿਨ, ਕੌਂਸਲਰ ਮਾਮਲਿਆਂ ਦੇ ਮੰਤਰੀ ਨਾਲ ਵੀਜ਼ਾ ਸਬੰਧੀ ਸਾਰੇ ਸਵਾਲਾਂ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ।

ਨਿਊਜ਼ ਪੰਜਾਬ

ਨਵੀਂ ਦਿੱਲੀ – ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਸਾਰੇ ਵਰਗਾਂ ਲਈ ਵੀਜ਼ਾ ਅਪੁਆਇੰਟਮੈਂਟ ਖੋਲ੍ਹ ਦਿੱਤੀਆਂ ਗਈਆਂ ਹਨ। ਨਾਲ ਹੀ, ਦੂਤਘਰ ਨੇ ਕਿਹਾ ਕਿ ਵੀਜ਼ਾ ਦੀ ਜ਼ਿਆਦਾ ਮੰਗ ਦੇ ਕਾਰਨ ਵੇਟਿੰਗ ਸਮਾਂ ਥੋੜ੍ਹਾ ਲੰਬਾ ਹੋ ਸਕਦਾ ਹੈ