ਖੰਨਾ ਪੁਲਿਸ ਵੱਲੋਂ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਕਰਵਾਈ ਜਾ ਰਹੀ ਘਰ-ਘਰ ਸਪਲਾਈ-‘ਕਰਫਿਊ/ਲੌਕਡਾਊਨ’ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ 4 ਮੁਕੱਦਮੇ ਦਰਜ


-ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਹਦਾਇਤਾਂ ਦਾ ਪਾਲਣਾ ਕਰਾਉਣ ਲਈ ਫਲੈਗ ਮਾਰਚ ਦਾ ਆਯੋਜਨ

ਖੰਨਾ, 2 ਅਪ੍ਰੈੱਲ ( ਹਰਜੀਤ ਸਿੰਘ – ਨਿਊਜ਼ ਪੰਜਾਬ )-ਸ੍ਰੀ ਹਰਪ੍ਰੀਤ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਵਿਸ਼ਵ ਭਰ ਵਿੱਚ ਚੱਲ ਰਹੀ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨਾਲ ਨਜਿੱਠਣ ਲਈ ਹਰ ਤਰ•ਾਂ ਦੇ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਭਾਰਤ ਅਤੇ ਪੰਜਾਬ ਸਰਕਾਰ ਵੱਲੋ ਹਰ ਇਨਸਾਨ ਨੂੰ ਆਪਣੀ ਅਤੇ ਸਮਾਜ ਦੀ ਸੁਰੱਖਿਆ ਸਬੰਧੀ ਘਰ ਅੰਦਰ ਰਹਿਣ ਲਈ ਅਪੀਲ ਕੀਤੀ ਗਈ ਤਾਂ ਜੋ ਕੋਰੋਨਾ ਵਾਇਰਸ ਨੂੰ ਠੱਲ ਪਾਈ ਜਾ ਸਕੇ। ਜਿਸ ਸਬੰਧੀ ਵਿੱਚ ‘ਕਰਫਿਊ/ਲੌਕਡਾਊਨ’ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਅਪੀਲ ਕਰਦੇ ਹੋਏ ਘਰੇਲੂ ਸਮਾਨ, ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਆਦਿ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਗਠਿਤ ਕਰਕੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ•ਾਂ ਦੱਸਿਆ ਕਿ ਅੱਜ ਵੀ ਗਠਿਤ ਟੀਮਾਂ ਰਾਹੀਂ ਖਾਣ-ਪੀਣ ਦੀ ਸਮੱਗਰੀ ਨੂੰ ਦਫਤਰ ਸੀਨੀਅਰ ਪੁਲਿਸ ਕਪਤਾਨ, ਖੰਨਾ ਤੋਂ ਰਵਾਨਾ ਕੀਤਾ ਗਿਆ।ਇਸਤੋਂ ਇਲਾਵਾ ਜੇਕਰ ਕਿਸੇ ਵੀ ਵਿਅਕਤੀ ਦੁਆਰਾ ਪੁਲਿਸ ਕੰਟਰੋਲ ਰੂਮ ਪਰ ਕਿਸੇ ਵੀ ਸਮੱਸਿਆ ਸਬੰਧੀ ਸੂਚਨਾ ਮਿਲਦੀ ਹੈ ਤਾਂ ਉਸਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਂਦੀ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ।ਇਸ ਤੋਂ ਇਲਾਵਾ ਸ਼੍ਰੀ ਜਗਵਿੰਦਰ ਸਿੰਘ ਚੀਮਾ ਪੀ.ਪੀ.ਐੱਸ ਕਪਤਾਨ ਪੁਲਿਸ (ਆਈ) ਖੰਨਾ ਵੱਲੋ ਕਰਤਾਰ ਨਗਰ, ਸਮਾਧੀ ਰੋਡ, ਲਲਹੇੜੀ ਰੋਡ, ਕ੍ਰਿਸ਼ਨਾ ਨਗਰ, ਨੇੜੇ ਥਾਣਾ ਸਿਟੀ-2 ਖੰਨਾ ਆਦਿ ਥਾਵਾਂ ‘ਤੇ ਲੋੜਵੰਦਾਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਅਨਾਜ, ਚਾਵਲ, ਦੁੱਧ, ਚੀਨੀ, ਦਵਾਈਆਂ ਆਦਿ ਘਰੇਲੂ ਵਸਤਾਂ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ।
ਖੰਨਾ ਸ਼ਹਿਰ ਵਿੱਚ ਕਰੋਨਾ ਵਾਇਰਸ ਦੇ ਬਚਾਓ ਸਬੰਧੀ ਸ਼੍ਰੀ ਤਜਿੰਦਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਸਥਾਨਕ) ਖੰਨਾ ਅਤੇ ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਆਈ) ਖੰਨਾ ਦੀ ਨਿਗਰਾਨੀ ਹੇਠ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਤੋ ਬਚਾਓ ਸਬੰਧੀ ਕੱਢਿਆ ਗਿਆ ਅਤੇ ਇਸ ਦੌਰਾਨ ਲੋਕਾਂ ਨੂੰ ਪਬਲਿਕ ਐਡਰੱੈਸ ਸਿਸਟਮ ਰਾਹੀਂ ਆਪੋ-ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ। ਪੁਲਿਸ ਜਿਲਾ ਖੰਨਾ ਵੱਲੋ ਲਗਾਤਾਰ ‘ਕਰਫਿਊ/ਲੌਕਡਾਊਨ’ ਸਬੰਧੀ ਲੋਕਾਂ ਸੂਚਿਤ ਕਰਨ ਦੇ ਬਾਵਜੂਦ ਵੀ ‘ਕਰਫਿਊ/ਲੌਕਡਾਊਨ’ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਖਿਲਾਫ 4 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ।