ਵਿਸ਼ਵ ਪ੍ਰਸਿੱਧ ਕੰਪਨੀ ਬੀ.ਐਮ.ਡਬਲਯੂ ਪੰਜਾਬ ਵਿੱਚ ਫੈਕਟਰੀ ਲਾਉਣ ਲਈ ਹੋਈ ਸਹਿਮਤ – ਮੁੱਖ ਮੰਤਰੀ ਨਾਲ ਜਰਮਨ ਵਿੱਚ ਬਣੀ ਸਹਿਮਤੀ – ਪੜ੍ਹੋ ਕੰਪਨੀ ਕੀ ਤਿਆਰ ਕਰੇਗੀ ਪੰਜਾਬ ਵਿੱਚ – BMW agrees to set up auto component manufacturing unit in Punjab
ਨਿਊਜ਼ ਪੰਜਾਬ
ਮਿਊਨਿਖ (ਜਰਮਨੀ), 13 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨੀ ਤੋਂ ਵੱਡੇ ਨਿਵੇਸ਼ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੰਗਲਵਾਰ ਨੂੰ ਉਦੋਂ ਬੂਰ ਪਿਆ ਜਦੋਂ ਮੋਹਰੀ ਆਟੋ ਕੰਪਨੀ ਬੀ.ਐਮ.ਡਬਲਯੂ ਰਾਜ ਵਿੱਚ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ। ਇਸ ਸਬੰਧੀ ਫੈਸਲਾ ਅੱਜ ਇੱਥੇ ਬੀ.ਐਮ.ਡਬਲਯੂ ਹੈੱਡਕੁਆਰਟਰ ਵਿੱਚ ਮੁੱਖ ਮੰਤਰੀ ਦੇ ਦੌਰੇ ਦੌਰਾਨ ਲਿਆ ਗਿਆ।
ਦੌਰੇ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੇ ਮਿਸਾਲੀ ਕੰਮਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਬੀ.ਐਮ.ਡਬਲਯੂ ਨੇ ਸੂਬੇ ਵਿੱਚ ਆਪਣੀ ਆਟੋ ਕੰਪੋਨੈਂਟ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਖੁਸ਼ ਹੋ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਭਾਰਤ ਵਿੱਚ ਕੰਪਨੀ ਦੀ ਦੂਜੀ ਯੂਨਿਟ ਹੋਵੇਗੀ ਕਿਉਂਕਿ ਪਹਿਲਾਂ ਹੀ ਅਜਿਹੀ ਇੱਕ ਯੂਨਿਟ ਚੇਨਈ ਵਿੱਚ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ।
ਮੁੱਖ ਮੰਤਰੀ ਨੇ ਬੀ.ਐਮ.ਡਬਲਯੂ ਨੂੰ ਈ-ਮੋਬਿਲਿਟੀ ਸੈਕਟਰ ਵਿੱਚ ਸੂਬੇ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਈ-ਮੋਬਿਲਿਟੀ ਕੰਪਨੀ ਲਈ ਧਿਆਨ ਦਾ ਇੱਕ ਪ੍ਰਮੁੱਖ ਖੇਤਰ ਹੈ ਅਤੇ ਬੋਰਡ ਆਫ਼ ਮੈਨੇਜਮੈਂਟ, ਬੀ.ਐਮ.ਡਬਲਯੂ ਏ.ਜੀ, ਉਲੀਵਰ ਜ਼ਿਪਸੇ 2030 ਤੱਕ ਇਲੈਕਟ੍ਰਿਕ ਵਾਹਨਾਂ ਨੂੰ ਆਪਣੀ ਗਲੋਬਲ ਵਿਕਰੀ ਦਾ 50 ਫੀਸਦੀ ਕਰਨ ਦਾ ਟੀਚਾ ਰੱਖਦੀ ਹੈ। ਭਗਵੰਤ ਮਾਨ ਨੇ ਅਮਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਅਫਰੀਕਾ ਵਿੱਚ ਬੀ.ਐਮ.ਡਬਲਯੂ ਗਰੁੱਪ ਦੀਆਂ ਸੰਸਥਾਵਾਂ ਲਈ ਸਰਕਾਰੀ ਮਾਮਲਿਆਂ ਅਤੇ ਮਾਰਕੀਟਿੰਗ ਸੰਚਾਰ ਦੇ ਮੀਤ ਪ੍ਰਧਾਨ ਗਲੇਨ ਸਮਿੱਟ, ਸੰਚਾਰ ਅਤੇ ਸਰਕਾਰੀ ਮਾਮਲਿਆਂ ਦੇ ਮੁਖੀ ਏਸ਼ੀਆ ਅਤੇ ਪ੍ਰਸ਼ਾਂਤ ਮੈਨਫ੍ਰੇਡ ਗਰੁਨੇਰਟ ਅਤੇ ਕਾਰਪੋਰੇਟ ਅਤੇ ਸਰਕਾਰੀ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਬੀ.ਐਮ.ਡਬਲਿਊ. ਡਾ. ਜੋਆਚਿਮ ਡੋਮੋਸਕੀ ਨਾਲ ਗੱਲਬਾਤ ਦੌਰਾਨ ਟਿਕਾਊ ਭਵਿੱਖ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਹਾਲ ਹੀ ਵਿੱਚ ਪ੍ਰਵਾਨ ਕੀਤੀ ਇਲੈਕਟ੍ਰਿਕ ਵਹੀਕਲ ਪਾਲਿਸੀ ‘ਤੇ ਸਖ਼ਤ ਮਿਹਨਤ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਈਵੀ ਨੀਤੀ ਤੋਂ ਪੰਜਾਬ ਵਿੱਚ ਈ-ਮੋਬਿਲਿਟੀ ਸੈਕਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ। ਉਨ੍ਹਾਂ ਬੀ.ਐਮ.ਡਬਲਿਊ. ਟੀਮ ਨੂੰ ਇਹ ਵੀ ਦੱਸਿਆ ਕਿ ਕਿਵੇਂ ਰਾਜ ਇੱਕ ਉਦਯੋਗ ਪੱਖੀ ਵਾਤਾਵਰਣ ਬਣਾਉਣ ਵਿੱਚ ਸਫਲ ਹੋਇਆ ਹੈ ਅਤੇ ਗਲੋਬਲ ਬ੍ਰਾਂਡਾਂ ਅਤੇ ਸੰਸਥਾਵਾਂ ਲਈ ਭਾਰਤ ਵਿੱਚ ਨਿਵੇਸ਼ ਦੇ ਤਰਜੀਹੀ ਸਥਾਨ ਵਜੋਂ ਉੱਭਰਿਆ ਹੈ।
ਪੰਜਾਬ ਦੇ ਵਫ਼ਦ ਨੂੰ ਮਿਊਨਿਖ ਵਿੱਚ ਬੀ.ਐਮ.ਡਬਲਿਊ. ਮਿਊਜ਼ੀਅਮ ਅਤੇ ਬੀ.ਐਮ.ਡਬਲਿਊ. ਗਰੁੱਪ ਪਲਾਂਟ ਦਾ ਟੂਰ ਕਰਵਾਇਆ ਗਿਆ। ਮੁੱਖ ਮੰਤਰੀ ਨੇ ਇਸ ਸਬੰਧ ਨੂੰ ਹੋਰ ਅੱਗੇ ਵਧਾਉਣ ਅਤੇ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਬੀ.ਐਮ.ਡਬਲਯੂ ਦੇ ਵਫ਼ਦ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
Tweet
CM’s effort to rope investments bears fruit as BMW agrees to set up auto component manufacturing unit in Punjab
Bhagwant Mann invites Auto giant BMW to collaborate in E-Mobility sector
News Punjab
Munich (Germany), September 13:
The efforts of Punjab Chief Minister Bhagwant Mann to rope in major investments from Germany bore fruit on Tuesday as leading auto giant BMW agreed to set up its auto part manufacturing unit in state.
A decision to this effect was taken during the visit of Chief Minister in BMW headquarters here today.
During the visit, Chief Minister showcased Punjab government’s exemplary work to promote industry in the state after which BMW agreed to set up its auto component unit in state. Buoyed over it Bhagwant Mann said that this will be the second unit of the company in India as already one such unit was operational in Chennai. He said that this will give a major boost to industrial growth of the state and open new vistas of employment for youth.
The Chief Minister also invited BMW to collaborate with the state in the E-Mobility sector. He was apprised that E-Mobility is a major sector of focus for the auto giant which targets 50% of its global sales to consist of fully electric vehicles by 2030 under the leadership of Chairman of the Board of Management, BMW AG, Oliver Zipse. Bhagwant Mann during detailed discussions with Vice President of Government Affairs and Marketing Communication for BMW Group entities in the Americas, Asia-Pacific and Africa, Glenn Schmidt, Head of Communications & Governmental Affairs Asia & Pacific Manfred Grunert and Senior Advisor Corporate and Governmental Affairs for BMW, Dr. Joachim Domosky, emphasised on Punjab Government’s commitment to a sustainable future.
The Chief Minister said that his government has worked hard at recently approved Punjab’s Electric Vehicle Policy. Bhagwant Mann said that Punjab’s EV Policy is expected to usher in a new era for the E-Mobility sector in Punjab. He also informed the BMW team how the state has succeeded in creating a pro-industry ecosystem and has emerged as the preferred investment destination in India for global brands and organizations.
The Punjab delegation was given a guided Tour of BMW Museum and BMW Group Plant in Munich. The Chief Minister also invited BMW delegation to attend the Progressive Punjab Investors’ Summit scheduled for February 23-24, 2023 to further this relationship and explore opportunities for collaboration.