ਜਿਲ੍ਹਾ ਲੁਧਿਆਣਾ ਦੇ 20120 ਉਸਾਰੀ ਕਿਰਤੀਆਂ ਨੂੰ ਸਰਕਾਰ ਨੇ 6 ਕਰੋੜ ਰੁਪਏ ਰਾਹਤ ਰਾਸ਼ੀ ਵੰਡੀ -ਔਖੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਉਸਾਰੀ ਕਿਰਤੀਆਂ ਦੇ ਨਾਲ-ਡਿਪਟੀ ਕਮਿਸ਼ਨਰ

-ਲੌਕਡਾਊ੍ਵਨ ਦੇ ਚੱਲਦਿਆਂ ਕਿਰਤੀ ਵਰਗ ਘਰਾਂ ਦੇ ਅੰਦਰ ਹੀ ਰਹਿਣਾ ਯਕੀਨੀ ਬਣਾਉਣ
ਲੁਧਿਆਣਾ, 1 ਅਪ੍ਰੈੱਲ (ਰਾਜਿੰਦਰ ਸਿੰਘ -ਨਿਊਜ਼ ਪੰਜਾਬ )-ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਕਾਰਨ ਰੁਜ਼ਗਾਰ ਦੇ ਮੌਕੇ ਘਟਣ ਕਰਕੇ ਸੂਬਾ ਭਰ ਵਿਚ ਉਸਾਰੀ ਕਿਰਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਸਾਰੇ ਰਜਿਸਟਰਡ ਉਸਾਰੀ ਕਾਮਿਆਂ ਲਈ ਤਿੰਨ-ਤਿੰਨ ਹਜ਼ਾਰ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਸੀ। ਜਿਲ੍ਹਾ  ਲੁਧਿਆਣਾ ਵਿੱਚ ਇਹ ਰਾਹਤ ਰਾਸ਼ੀ ਸਾਰੇ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਵੰਡੀ ਜਾ ਚੁੱਕੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਇਸ ਗਰੀਬ ਪੱਖੀ ਕਦਮ ਨਾਲ ਸੂਬਾ ਭਰ ਵਿਚ 3.2 ਲੱਖ ਉਸਾਰੀ ਕਾਮਿਆਂ ਦੇ ਬੈਂਕ ਖਾਤਿਆਂ ਵਿਚ ਤੁਰੰਤ ਇਹ ਰਾਸ਼ੀ ਪਾਉਣ ਦੇ ਹੁਕਮ ਦਿੱਤੇ ਗਏ ਸਨ। ਜ਼ਿਲ•ਾ ਲੁਧਿਆਣਾ ਵਿੱਚ ਇਸ ਵੇਲੇ 20120 ਉਸਾਰੀ ਕਿਰਤੀ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਐਕਟ ਅਧੀਨ ਰਜਿਸਟਰਡ ਹਨ, ਜਿਨ੍ਹਾਂ  ਨੂੰ 3000 ਰੁਪਏ ਪ੍ਰਤੀ ਵਰਕਰ ਦੇ ਹਿਸਾਬ ਨਾਲ 6 ਕਰੋੜ, 3 ਲੱਖ, 60 ਹਜ਼ਾਰ ਰੁਪਏ ਬੈਂਕ ਖਾਤਿਆਂ ਰਾਹੀਂ ਭੇਜੀ ਜਾ ਚੁੱਕੀ ਹੈ।
ਸ੍ਰੀ ਅਗਰਵਾਲ ਨੇ ਸੰਕਟ ਦੀ ਇਸ ਘੜੀ ਵਿਚ ਸਮਾਜ ਦੇ ਅਜਿਹੇ ਤਬਕਿਆਂ ਦੀ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਵਚਨਬੱਧਤਾ ਦੁਹਰਾਉਂਦਿਆਂ ਕਿਰਤੀ ਕਾਮਿਆਂ ਨੂੰ ਵੀ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਸਾਰੇ ਇਹਤਿਆਦੀ ਕਦਮ ਚੁੱਕਣ ਦੀ ਅਪੀਲ ਕੀਤੀ।ਉਨ੍ਹਾਂ  ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਇਸ ਔਖੀ ਘੜੀ ਵਿਚ ਜਿਲ੍ਹਾ  ਪ੍ਰਸਾਸ਼ਨ ਉਨ੍ਹਾਂ  ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ।

Ludhiana, April 1: ( News Punjab ) – In view of the Novel Coronavirus (COVID 19) globally, the Capt Amarinder Singh led Punjab government had announced a temporary interim relief of Rs.3000 to each registered live construction worker immediately so that they could sustain themselves during the lockdown period. In district Ludhiana, this relief amount has already been distributed amongst 20,120 registered construction workers through Direct Bank Transfer.Deputy Commissioner Mr Pradeep Kumar Agrawal informed that the Punjab government had directed to transfer this amount in the bank accounts of around 3.2 lakh registered construction workers in the state. In district Ludhiana, 20,120 construction workers are registered under the Building & Other Construction Workers Act and an amount of Rs 6.03 crore have been deposited in their bank accounts.He said that keeping in view the nature of work of construction workers, they are unable to work from home. Therefore, the construction workers will have to stay at home without work and wages. The survival of construction workers and their family members was at stake if they do not get work and wages. In view of this, the Chief Minister, Punjab cum Chairman Building and Other Construction Workers Welfare Board had announced a temporary interim relief of Rs.3000 to each registered live construction worker immediately.

———-