ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਜਿਲ੍ਹਾ ਪ੍ਰਸਾਸ਼ਨ ਸਖਤੀ ਕਰਨ ਦੇ ਮੂੜ ਵਿੱਚ – ਕਰਫਿਊ ਪਾਸ ਹੋਣਗੇ ਰੱਦ
ਲੁਧਿਆਣਾ , 30 ਮਾਰਚ (ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਲਾਏ ਲਾਕ ਡਾਉਂਣ ਕਰਫਿਊ ਵਿੱਚ ਲੀਡਰੀ ਚਮਕਾ ਰਹੇ ਲੋਕਾਂ ਅਤੇ ਬੇ -ਮੁਹਾਰੇ ਹੋਏ ਬੰਦਿਆਂ ਨੂੰ ਕਾਬੂ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਸਖਤੀ ਕਰਨ ਦੇ ਮੂੜ ਵਿੱਚ ਆ ਗਿਆ ਹੈ | “ਨਿਊਜ਼ ਪੰਜਾਬ “ਨੂੰ ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮੁੱਖ ਸਬਜ਼ੀ ਮੰਡੀ ਬੰਦ ਕਰਨ ਤੋਂ ਬਾਅਦ ਕਲ ਤੋਂ ਜਾਰੀ ਕੀਤੇ ਸਾਰੇ ਕਰਫਿਊ ਪਾਸ ਵੀ ਰੱਦ ਕੀਤੇ ਜਾ ਰਹੇ ਹਨ ਅਤੇ ਲੰਗਰ ਵੰਡਣ ਦੇ ਮੌਕੇ ਇਕੱਠ ਹੋਣ ਤੋਂ ਚਿੰਤਤ ਪ੍ਰਸਾਸ਼ਨ ਲੰਗਰ ਸੇਵਾ ਨੂੰ ਵੀ ਅਧਿਕਾਰੀਆਂ ਦੇ ਜਾ ਪੁਲਿਸ ਚੌਂਕੀਆਂ ਦੇ ਹਵਾਲੇ ਕਰ ਸਕਦਾ ਹੈ | ਕਰਫਿਊ ਪਾਸ ਜਾਰੀ ਕਰਨ ਦੇ ਵੰਡੇ ਅਧਿਕਾਰ ਵੀ ਖਤਮ ਕੀਤੇ ਜਾ ਰਹੇ ਹਨ | ਸੂਤਰਾਂ ਅਨੁਸਾਰ ਜਾਰੀ ਪਾਸ ਰੱਦ ਕਰਨ ਤੋਂ ਬਾਅਦ ਕਲ ਤੋਂ ਚੋਣਵੇ ਵਿਅਕਤੀਆਂ ਨੂੰ ਹੀ ਕਰਫਿਊ ਪਾਸ ਜਾਰੀ ਕੀਤੇ ਜਾਣਗੇ | ਪਹਿਲੀ ਅਪ੍ਰੈਲ ਤੋਂ ਈ-ਪਾਸ ਮਿਲਣਗੇ | ਕਰਫਿਊ ਤੋੜਣ ਵਾਲਿਆਂ ਨੂੰ ਹੁਣ ਗ੍ਰਿਫਤਾਰ ਕਰਨ ਨੀਤੀ ਤਿਆਰ ਕਰ ਲਈ ਗਈ ਹੈ ਇਸ ਸਬੰਧੀ 4 ਓਪਨ ਜੇਹਲਾਂ ਵੀ ਬਣਾਈਆਂ ਜਾ ਚੁੱਕਿਆ ਹਨ |