ਪੰਜਾਬ ਸਰਕਾਰ ਦੇ ਵਫਦ ਵੱਲੋਂ ਦੱਖਣੀ ਅਫਰੀਕਾ ਦਾ ਕੀਤਾ 05 ਦਿਨਾਂ ਦੌਰਾ

ਨਿਊਜ਼ ਪੰਜਾਬ 

ਲੁਧਿਆਣਾ, 31 ਮਈ  – ਪੰਜਾਬ ਸਰਕਾਰ ਵੱਲੋਂ 10 ਮੈਂਬਰੀ ਟੀਮ, ਜਿਸ ਵਿੱਚ ਪ੍ਰਮੁੱਖ ਸਕੱਤਰ – ਸਥਾਨਕ ਸਰਕਾਰ, ਪ੍ਰਮੁੱਖ ਸਕੱਤਰ – ਹਾਊਸਿੰਗ ਅਤੇ ਅਰਬਨ ਡੈਵਲਪਮੈਂਟ, ਵਿਸ਼ੇਸ਼ ਪ੍ਰਮੁੱਖ ਸਕੱਤਰ – ਦਫਤਰ ਮੁੱਖ ਮੰਤਰੀ ਪੰਜਾਬ, ਸੀ.ਈ.ਓ – ਪੀ.ਐਮ.ਆਈ.ਡੀ.ਸੀ., ਡਾਇਰੈਕਟਰ – ਸਥਾਨਕ ਸਰਕਾਰ, ਕਮਿਸ਼ਨਰ – ਨਗਰ ਨਿਗਮ ਲੁਧਿਆਣਾ, ਜੀ.ਐਮ.ਪੀ. – ਪੀ.ਐਮ.ਆਈ.ਡੀ.ਸੀ., ਮੈਨੇਜਰ ਪ੍ਰੋਜੈਕਟ – ਪੀ.ਐਮ.ਆਈ.ਡੀ.ਸੀ., ਨਿਗਰਾਨ ਇੰਜੀਨੀਅਰ (ਓ.ਐਂਡ.ਐਮ. ਸੈਲ) – ਨਗਰ ਨਿਗਮ ਲੁਧਿਆਣਾ, ਕਾਰਜਕਾਰੀ ਇੰਜੀਨੀਅਰ – ਨਗਰ ਨਿਗਮ ਅੰਮ੍ਰਿਤਸਰ ਸ਼ਾਮਿਲ ਸਨ, ਵੱਲੋਂ ਸਾਊਥ ਅਫਰੀਕਾ ਵਿਖੇ ਵਰਲਡ ਬੈਂਕ ਵੱਲੋਂ ਸਾਊਥ ਅਫਰੀਕਾਂ ਪ੍ਰਸ਼ਾਸਨ ਨਾਲ ਮਿਲਕੇ ਓਰਗਨਾਇਜ਼ ਕੀਤੇ ਗਏ “Technical Knowledge Exchange to South Africa – Innovations in water service delivery, municipal finance & climate resilience” ਪ੍ਰੋਗਰਾਮ ਮਿਤੀ 23 ਮਈ ਤੋਂ 27 ਮਈ ਦਾ ਦੋਰਾ ਕੀਤਾ ਗਿਆ।
ਇਸ 05 ਦਿਨਾਂ ਦੇ ਪ੍ਰੋਗਰਾਮ ਦੋਰਾਨ ਵਰਲਡ ਬੈਂਕ ਅਤੇ ਸਾਊਥ ਅਫਰੀਕਾ ਦੇ ਪ੍ਰਸ਼ਾਸਨ ਵੱਲੋਂ ਸਾਊਥ ਅਫਰੀਕਾ ਦੇ ਸ਼ਹਿਰ ਪ੍ਰੀਟੋਰੀਆ ਅਤੇ ਕੇਪ ਟਾਊਨ ਵਿਖੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਅਰਬਨ ਮੈਨੇਜਮੈਂਟ, ਵਾਟਰ ਸਰਵਿਸ ਡਲੀਵਰੀ, ਮਿੳਂਸਿਪਲ ਫਾਇਨੈਂਸ, ਇੰਟਰਗੋਰਮੈਂਟਲ ਫਿਸਕਲ ਟਰਾਂਸਫਰਜ਼ ਅਤੇ ਕਲਾਇਮੇਟ ਰੈਜ਼ੀਲਇਏਂਸ ਸਬੰਧੀ ਵੱਖ-ਵੱਖ ਨਵੀਆਂ ਖੋਜਾਂ ਬਾਰੇ ਟੀਮ ਨੂੰ ਜਾਣੂੰ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਵਰਲਡ ਬੈਂਕ ਦੇ ਨੁਮਾਇੰਦੇ Ms. Yarissa Lyngdoh Sommer, Senior Urban Specialist Mr. Srinivas Podipireddy, Senior Water & Sanitation Specialist ਵੱਲੋਂ ਵੀ ਹਿੱਸਾ ਲਿਆ ਗਿਆ। ਇਸ ਟੀਮ ਵੱਲੋਂ ਸਾਊਥ ਅਫਰੀਕਾ ਵਿਖੇ City of Mbombela, City of Cape Town ਦੇ ਵਾਟਰ ਸਪਲਾਈ ਸਿਸਟਮ, ਵਾਟਰ ਸੈਕਟਰ ਇੰਸਟੀਟਿਊਸ਼ਨਲ ਅਰੇਂਜਮੈਂਟ, ਰੈਗੂਲੇਸ਼ਨ ਐਂਡ ਸਪੋਰਟ, ਮਿੳਂਸਿਪਲ ਬੋਰੋਇੰਗਜ਼, ਰਵੈਨਿਊ ਇੰਨਹਾਂਸਮੈਂਟ ਅਤੇ ਪ੍ਰਾਪਰਟੀ ਟੈਕਸ ਬਾਰੇ ਜਾਣਕਾਰੀ ਲਈ ਗਈ। ਇਸ ਦੋਰਾਨ ਇੰਨਫੋਰਮਲ ਸੈਟਲਮੈਂਟਸ, ਸੋਲਿਡ ਵੇਸਟ ਪਲਾਂਟ ਅਤੇ ਵਾਟਰ ਪ੍ਰੈਸ਼ਰ ਮੈਨੇਜਮੈਂਟ ਸਿਸਟਮ ਦਾ ਵੀ ਦੌਰਾ ਕੀਤਾ ਗਿਆ।