ਪੰਜਾਬ ਚ ਕਰੋਨਾ ਵਾਇਰਸ ਨਾਲ ਤੀਜੀ ਮੌਤ – ਮਰੀਜ਼ਾਂ ਦੀ ਗਿਣਤੀ 41 ਹੋਈ

ਲੁਧਿਆਣਾ ,30 ਮਾਰਚ ( ਨਿਊਜ਼ ਪੰਜਾਬ ) – ਇਥੋਂ ਦੇ ਸੰਘਣੀ ਅਬਾਦੀ ਵਾਲੇ ਮੁਹਲੇ ਅਮਰਪੁਰਾ ਦੀ ਇੱਕ ਵਸਨੀਕ  ਔਰਤ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ |    ਪੰਜਾਬ ਵਿੱਚ ਕਰੋਨਾ ਵਾਰਿਸ ਨਾਲ ਅੱਜ ਤੀਜੀ ਮੌਤ ਹੋ ਗਈ ਹੈ ।  ਔਰਤ ਜੋ ਕਿ ਦੁਬਈ ਤੋਂ ਆਈ ਦੱਸੀ ਗਈ ਹੈ , ਨੂੰ ਅੱਜ ਪਟਿਆਲਾ ਦੇ ਰਜਿੰਦਰਾ ਮੈਡੀਕਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ  । ਜਿੱਥੇ ਉਸ ਦੀ ਮੌਤ ਹੋ ਗਈ । ਜਿਸ ਗਲੀ ਵਿੱਚ ਮਿਰਤਕ ਦੀ ਰਹਾਇਸ਼ ਸੀ ਅਧਿਕਾਰੀਆਂ ਵਲੋਂ ਓਥੋਂ ਦੀ ਸਾਰੀ ਅਬਾਦੀ ਦੀ ਜਾਣਕਾਰੀ ਇਕਠੀ ਕਰਨੀ ਸ਼ੁਰੂ ਕਰ ਦਿਤੀ ਹੈ , ਇਲਾਕੇ ਦੇ ਲੋਕਾਂ ਅਨੁਸਾਰ ਕੁਝ  ਦਿਨ ਪਹਿਲਾ ਤਕ ਉਸ ਨੂੰ ਆਮ ਲੋਕਾਂ ਨੂੰ ਮਿਲਦੇ ਅਤੇ ਤੁਰੇ – ਫਿਰਦੇ ਦੇਖਿਆ ਗਿਆ ਸੀ | ਸਿਹਤ ਵਿਭਾਗ ਦੀਆਂ ਟੀਮ ਜਾਂਚ ਲਗੀ ਹੋਈ ਹੈ |ਅਧਿਕਾਰਿਤ ਤੋਰ ਤੇ ਇਸ ਮੌਤ ਬਾਰੇ ਐਲਾਨ ਅਧਿਕਾਰੀਆਂ ਵਲੋਂ ਕੀਤਾ ਜਾਣਾ ਹੈ |