UCPMA ਅਤੇ ਨੱਚਦਾ ਪੰਜਾਬ ਵੈਲਫੇਅਰ ਕਲੱਬ ਵਲੋਂ ਭੰਗੜਾ ਸਿਖਲਾਈ ਕੈਂਪ 29 ਮਈ ਤੋ 29 ਅਗਸਤ ਤੱਕ
ਬੱਚਿਆਂ ਨੂੰ ਫਰੀ ਸਿਖਲਾਈ ਦਿਵਾਉਣ ਲਈ 98144-19208 ਤੇ ਸੰਪਰਕ ਕਰੋ : ਚੇਅਰਮੈਨ ਸੇਖੋਂ
ਲੁਧਿਆਣਾ, 28 ਮਈ
ਨਸ਼ੇ ਦੇ ਵਗਦੇ ਛੇਵੇਂ ਦਰਿਆ ਨੂੰ ਠੱਲ ਪਾਉਣ ,ਨੌਜੁਆਨੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਅਤੇ ਪੰਜਾਬ ਦੀ ਭਵਿੱਖੀ ਸੋਚ ਨੂੰ ਨਰੋਈ ਰੱਖਣ ਲਈ ਇਹ ਕਲੱਬ 20 ਸਾਲਾਂ ਤੋਂ ਬੱਚਿਆਂ ਨੂੰ ਭੰਗੜੇ ਰਾਹੀ ਸੁਨੇਹਾਂ ਦਿੰਦਾ ਆ ਰਿਹਾ ਹੈ ਤਾਂ ਕਿ ਸਾਡੀ ਨੌਜੁਆਨੀ ਦੇ ਨਾਲ-ਨਾਲ ਸਾਡਾ ਸੱਭਿਆਚਾਰ ਵੀ ਬਚਾਇਆ ਜਾ ਸਕੇ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲੱਬ ਅਤੇ ਐਸੋਸ਼ੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕੀਤਾ ।
ਇਸ ਸੰਬੰਧੀ ਕਲੱਬ ਦੇ ਚੇਅਰਮੈਨ ਸ: ਜਸਦੇਵ ਸਿੰਘ ਸੇਖੋਂ ਨੇ ਪ੍ਰੈੱਸ ਨੂੰ ਦੱਸਿਆ ਕਿ ਇਹ ਕੈਂਪ 29 ਮਈ ਤੋਂ ਲੈ ਕੇ 29 ਅਗਸਤ ਤੱਕ ਯੂਨਾਈਟਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਵਿਹੜੇ ਵਿੱਚ ਲੱਗੇਗਾ , ਜਿੱਥੇ ਬੱਚਿਆਂ ਨੂੰ ਫਰੀ ਸਿਖਲਾਈ ਦਿੱਤੀ ਜਾਵੇਗੀ । ਸ: ਸੇਖੋਂ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਝਿਜਕ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਣ ਤਾਂ ਕਿ ਉਹ ਬੁਰਿਆਈਆਂ ਤੌਂ ਦੂਰ ਰਹਿ ਸਕਣ । ਸ:ਸੇਖੋ ਨੇ ਇਸ ਸਮੇਂ ਇੱਕ ਮੋਬਾਇਲ ਨੰਬਰ ਵੀ ਜਾਰੀ ਕੀਤਾ ਤਾਂ ਕਿ ਬੱਚਿਆਂ ਦੇ ਮਾਪਿਆਂ ਨੂੰ ਸਹੂਲਤ ਹੋ ਸਕੇ ।
ਇਸ ਸਮੇਂ ਸ:ਸੇਖੋਂ ਤੋਂ ਇਲਾਵਾ ਉਨਾਂ ਨਾਲ ਯੂਨਾਇਟਿਡ ਪਾਰਟਸ ਐਸੋਸੀਏਸ਼ਨ ਮੈਨੋਫੇਕਚਰਿੰਗ ਦੇ ਮੈਂਬਰ ਗੁਰਚਰਨ ਸਿੰਘ ਜੈਮਕੋ, ਰਜਿੰਦਰ ਸਿੰਘ ਸਰਹਾਲੀ, ਬਲੈਤੀ ਰਾਮ , ਸਤਿੰਦਰ ਸਿੰਘ ਔਟਮ, ਸਤਨਾਮ ਸਿੰਘ ਮੱਕੜ, ਮਨਜਿੰਦਰ ਸਿੰਘ ਸੱਚਦੇਵਾ, ਵਰਣ ਕਪੂਰ, ਰੂਪਕ ਸੂਦ ਅਤੇ ਨੱਚਦਾ ਪੰਜਾਬ ਵੈਲਫੇਅਰ ਕਲੱਬ (ਰਜਿ:) ਦੇ ਪ੍ਰਧਾਨ ਸ: ਅਵਤਾਰ ਸਿµਘ, ਉਪ ਪ੍ਰਧਾਨ ਗੁਰਚਰਨ ਸਿµਘ ਸਨੇਤ, ਲਖਵੰਤ ਸਿੰਘ ਗਿੱਲ, ਸਕੱਤਰ ਹਰਜੀਤ ਸਿµਘ ਬਿੱਟੂ, ਬੇਅµਤ ਸਿµਘ, ਅਮਰਜੀਤ ਸਿµਘ ਬੱਬੂ, ਹਰਮੀਤ ਸਿµਘ ਟਿੱਲੂ, ਗੁਰਬਖਸ਼ ਸਿµਘ ਸਿੱਧੂ, ਭੁਪਿµਦਰ ਸਿੰਘ ਵਿੱਕੀ, ਸੁਖਨਪਾਲ ਸਿµਘ, ਮਲਕੀਤ ਸਿੰਘ ਮµਗਾ, ਸੁਖਜਿੰਦਰ ਸਿੰਘ ਹੈਪੀ, ਦਲਜੀਤ ਕੌਰ, ਜਸਪਾਲ ਕੌਰ, ਸੁਰਿੰਦਰਜੀਤ ਕੌਰ, ਜਤਿµਦਰ ਸਿµਘ ਭਿµਡਰ, ਬਹਾਦਰ ਸਿµਘ, ਅਜੀਤ ਸਿੰਘ ਸੋਨੂੰ, ਸµਦੀਪ ਸਿੰਘ ਮਠਾੜੂ, ਹਰਵਿੰਦਰ ਸਿੰਘ ਸੋਨੀ ਰਿਆਤ, ਸੁਮਨਦੀਪ ਕੌਰ, ਪਰਮਿµਦਰ ਕੌਰ ਪਰੀ , ਪੂਜਾ ਅਤੇ ਅਮਨ ਸੱਗੂ ਹਾਜ਼ਿਰ ਸਨ ।