ਮਾਤਾ ਰਘਬੀਰ ਕੌਰ ਨਮਿਤ ਅੰਤਿਮ ਅਰਦਾਸ ਅੱਜ

ਲੁਧਿਆਣਾ,29 ਮਾਰਚ ( ਨਿਊਜ਼ ਪੰਜਾਬ ) — ਅਨੇਕਾਂ ਬੱਚਿਆਂ ਨੂੰ ਵਿਦਿਆ ਦੇ ਮਾਰਗ ਤੋਰਣ  ਵਾਲੀ ਮਾਤਾ ਰਘਬੀਰ ਕੌਰ ਧਰਮ ਪਤਨੀ ਸ੍ਰ.ਹਰਜੀਤ ਸਿੰਘ ਬੀਤੇ ਦਿਨੀ ਆਪ ਇਸ ਜੱਗ ਤੋਂ ਅਕਾਲ ਚਲਾਣਾ ਕਰ ਗਏ |ਸਰਕਾਰੀ ਪ੍ਰਾਇਮਰੀ ਸਕੂਲ ਤੋਂ ਬਤੋਰ ਹੈੱਡ ਟੀਚਰ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹੇ | ਛੋਟੇ ਸਰਕਾਰੀ ਸਕੂਲਾਂ ਵਿੱਚ ਉਨ੍ਹਾਂ ਤੋਂ ਸਿਖਿਆ ਲੈ ਕੇ ਉਚੇ ਆਹੁਦਿਆਂ ਤੇ ਪੁੱਜਣ ਵਾਲੇ ਉਨ੍ਹਾਂ ਦੇ ਵਿਦਿਆਥੀ ਅੱਜ ਉਨ੍ਹਾਂ ਦੇ ਵਿਛੋੜੇ ਤੇ ਉਨ੍ਹਾਂ ਦੀਆਂ ਨਿੱਘੀਆਂ ਯਾਦਾਂ ਲਈ ਬੈਠੇ ਹਨ | ਉਨ੍ਹਾਂ ਦਾ ਬੇਟਾ ਡਾਕਟਰ ਗੁਰਪ੍ਰੀਤ ਸਿੰਘ ਨਿਊਜ਼ ਐਡੀਟਰ “ਨਿਊਜ਼ ਪੰਜਾਬ . ਨੈਟ” ਅਤੇ ਜਨਰਲ ਸਕੱਤਰ ਕਿਰਤ ਸੇਵਾ , ਸਮਾਜ ਸੇਵਾ ਵਿੱਚ ਉਨ੍ਹਾਂ ਦਾ ਨਾਮ ਰੋਸ਼ਨ ਕਰ ਰਿਹਾ ਹੈ | ਸਵਰਗੀ ਮਾਤਾ ਰਘਬੀਰ ਕੌਰ ਦੇ ਨਮਿਤ ਅਖੰਡ ਪਾਠ ਦਾ ਭੋਗ ਐਤਵਾਰ 29 ਮਾਰਚ ਨੂੰ ਦੁਗਰੀ ਫੇਸ ਇੱਕ ਲੁਧਿਆਣਾ ਵਿਖੇ ਪਵੇਗਾ | ਡਾਕਟਰ ਗੁਰਪ੍ਰੀਤ ਸਿੰਘ ਨੇ ਸਮੂਹ ਰਿਸ਼ਤੇਦਾਰਾਂ, ਮਿੱਤਰਾ ਅਤੇ ਸਨੇਹੀਆਂ ਨੂੰ ਬੇਨਤੀ ਕੀਤੀ ਹੈ ਕਿ ਕਰਫਿਊ ਦੇ ਹਲਾਤਾਂ ਵਿੱਚ ਆਪਣੇ ਘਰਾਂ ਵਿੱਚ ਬੈਠ ਕੇ ਅਕਾਲ ਪੁਰਖ ਦੇ ਚਰਨਾਂ ਵਿੱਚਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨੀ |