ਰੂਸੀ ਵਿਦੇਸ਼ ਮੰਤਰੀ: ਅਸੀਂ ਯੂਕਰੇਨ ਨਾਲ ਲੜਾਈ ਖਤਮ ਕਰਨ ਲਈ ਗੱਲਬਾਤ ਕਰਾਂਗੇ ਪਰ ਫ਼ੌਜੀ ਅੱਡਿਆਂ ਨੂੰ ਤਬਾਹ ਕਰਨਾ ਜਾਰੀ ਰਹੇਗਾ

ਨਿਊਜ਼ ਪੰਜਾਬ 

ਰੂਸ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ ਯੂਕਰੇਨ ਵਿੱਚ ਲੜਾਈ ਖਤਮ ਕਰਨ ਲਈ ਗੱਲਬਾਤ ਲਈ ਤਿਆਰ ਹੈ ਪਰ ਉਹ ਯੂਕਰੇਨ ਦੇ ਫੌਜੀ ਢਾਂਚੇ ਨੂੰ ਤਬਾਹ ਕਰਨ ਲਈ ਕੋਸ਼ਿਸ਼ ਜਾਰੀ ਰੱਖੇਗਾ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸੀ ਵਫ਼ਦ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂਕਰੇਨੀ ਵਾਰਤਾਕਾਰਾਂ ਨੂੰ ਆਪਣੀਆਂ ਮੰਗਾਂ ਸੌਂਪੀਆਂ ਅਤੇ ਅੱਜ ਹੋਣ ਵਾਲੀ ਗੱਲਬਾਤ ਵਿੱਚ ਕੀਵ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਲਾਵਰੋਵ ਨੇ ਕਿਹਾ ਕਿ ਪੱਛਮ ਨੇ ਯੂਕਰੇਨ ਨੂੰ ਲਗਾਤਾਰ ਹਥਿਆਰਬੰਦ ਕੀਤਾ ਹੈ ਤੇ ਫੌਜਾਂ ਨੂੰ ਸਿਖਲਾਈ ਦਿੱਤੀ ਹੈ। ਯੂਕਰੇਨ ਨੂੰ ਰੂਸ ਦੇ ਖਿਲਾਫ ਵਰਤਣ ਲਈ ਉਥੇ ਅੱਡੇ ਬਣਾਏ ਹਨ।