ਸਵੱਛ ਭਾਰਤ ਮਿਸ਼ਨ ਤਹਿਤ ਰਾਜ ਵਿਆਪੀ ਪੰਜ ਰੋਜ਼ਾ ਸਵੱਛਤਾ ਅਭਿਆਨ ਸੁਰੂ

ਨਿਊਜ਼ ਪੰਜਾਬ
ਸ੍ਰੀ ਅਨੰਦਪੁਰ ਸਾਹਿਬ 27 ਫਰਵਰੀ – ਸਵੱਛ ਭਾਰਤ ਮਿਸ਼ਨ ਤਹਿਤ ਰਾਜ ਵਿਆਪੀ ਪੰਜ ਰੋਜ਼ਾ ਸਵੱਛਤਾ ਅਭਿਆਨ 24 ਤੋ 28 ਫਰਵਰੀ ਤੱਕ ਸੁਰੂ ਹੋ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਖੇਤਰਾਂ ਵਿਚ ਸਫਾਈ ਮੁਹਿੰਮ ਜਾਰੀ ਹੈ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ.ਗੁਰਦੀਪ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਦਨ ਲਾਲ ਦੀ ਅਗਵਾਈ ਵਿਚ ਐਸ.ਬੀ.ਐਮ ਟੀਮ ਵਲੋਂ ਇਸ ਮੁਹਿੰਮ ਤਹਿਤ ਰੂਪਨਗਰ ਤੋ ਚੰਡੀਗੜ੍ਹ ਸੜਕ, ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਸੜਕ ਵਿਖੇ ਸਵੱਛਤਾ ਅਭਿਆਨ ਤਹਿਤ ਸਫਾਈ ਕਰਵਾਈ ਗਈ।
ਅੱਜ ਰੂਪਨਗਰ ਤੋ ਚੰਡੀਗੜ੍ਹ ਸੜਕ, ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਸੜਕ ਵਿਖੇ ਸਵੱਛਤਾ ਅਭਿਆਨ ਚਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ 17 ਤੋ 19 ਮਾਰਚ ਤੱਕ ਹੋਲੇ ਮੁਹੱਲੇ ਦੇ ਮੱਦੇਨਜ਼ਰ ਸ਼ਹਿਰ ਵਿਚ ਸਵੱਛਤਾ ਬਰਕਰਾਰ ਰੱਖਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੇ ਵੱਖ ਵੱਖ ਖੇਤਰ ਵਿਚ ਨਿਰੰਤਰ ਸਵੱਛਤਾ ਅਭਿਆਨ ਚਲਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿਚ ਫੋਗਿੰਗ ਅਤੇ ਦਵਾਈ ਦਾ ਛਿੜਕਾਅ ਵੀ ਕਰਵਾਇਆ ਜਾਵੇਗਾ, ਤਾ ਜੋਂ ਦੇਸ਼ ਵਿਦੇਸ਼ ਤੋ ਆਉਣ ਵਾਲੀ ਸੰਗਤ ਨੂੰ ਸਵੱਛ ਵਾਤਾਵਰਣ ਮੁਹੱਇਆ ਕਰਵਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਸਥਾਨਕ ਵਾਸੀਆਂ ਤੋ ਵੀ ਸਵੱਛਤਾ ਨੂੰ ਕਾਇਮ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਕੂੜੇਦਾਨ ਲਗਾ ਕੇ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰੇ ਹਰੇ ਅਤੇ ਨੀਲੇ ਕੂੜੇਦਾਨ ਵਿਚ ਪਾਉਣ ਦੀ ਅਪੀਲ ਕੀਤੀ ਗਈ ਹੈ।
ਤਸਵੀਰ-: ਸਵੱਛਤਾ ਅਭਿਆਨ ਤਹਿਤ ਸ਼ਹਿਰ ਵਿਚ ਸਫਾਈ ਦੇ ਦ੍ਰਿਸ਼