ਪੰਜਾਬ ਵਿੱਚ ਸ਼ੱਕੀ ਮਰੀਜ਼ਾਂ ਦੀ ਗਿਣਤੀ 722 ਹੋਈ – 342 ਦੀ ਰਿਪੋਰਟ ਨੈਗਟਿਵ ਆਈ – 33 ਮਰੀਜ਼ ਪੋਜਟਿਵ-ਦੇਸ਼ ਵਿੱਚ ਮਰੀਜ਼ਾਂ ਦੀ ਕੁਲ ਗਿਣਤੀ 694

ਮੀਡੀਆ ਬੁਲੇਟਿਨ-26-03-2020
ਚੰਡੀਗੜ੍ਹ ,26 ਮਾਰਚ ( ਨਿਊਜ਼ ਪੰਜਾਬ )       ਕੋਵਿਡ-19(ਕੋਰੋਨਾ ਵਾਇਰਸ): ਪੰਜਾਬ
ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ——————–722
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ——————–722
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ———33
ਮਿ੍ਰਤਕਾਂ ਦੀ ਗਿਣਤੀ——-01
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ——346

ਰਿਪੋਰਟ ਦੀ ਉਡੀਕ ਹੈ———376

–  ਸੂਬੇ ਵਿੱਚ ਕੋਵਿਡ-19(ਕਰੋਨਾ ਵਾਇਰਸ) ਦੇ 2 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
–  1 ਮਾਮਲਾ ਐਸ.ਬੀ.ਐਸ. ਨਗਰ ਤੋਂ ਸਾਹਮਣੇ ਆਇਆ ਹੈ । ਇਹ ਮਹਿਲਾ ਪਾਜ਼ਟਿਵ ਕੇਸ ਦੇ ਸੰਪਰਕ ਵਿੱਚ ਆਈ ਸੀ।
–  1 ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਸ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮਰੀਜ਼ ਨੇ ਵਿਦੇਸ਼ੀ ਯਾਤਰਾ ਕੀਤੀ ਸੀ।
–  ਸਾਰੇ 32 ਕੇਸ ਸਰਕਾਰੀ ਹਸਪਤਾਲ ਵਿਚ ਆਈਸੋਲੇਸ਼ਨ ’ਚ ਰੱਖੇ ਗਏ ਹਨ ਅਤੇ ਸਥਿਰ ਦੱਸੇ ਜਾਂਦੇ ਹਨ।
ਇਨਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਇਨਾਂ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ।
ਟੀਮਾਂ ਨਿਗਰਾਨੀ ਕਰ ਰਹੀਆਂ ਹਨ।