ਪੁਲਿਸ ਕਮਿਸ਼ਨਰ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ — ਲੁਧਿਆਣਾ ਵਿੱਚ ਨਿਰਵਿਘਨ ਹੋਵੇਗੀ ਜਰੂਰੀ ਵਸਤੂਆਂ ਦੀ ਸਪਲਾਈ – —— ਪੜ੍ਹੋ ਪੂਰੀ ਜਾਣਕਾਰੀ

 

————————–————————————————————————————————————————————————————–  ਲੁਧਿਆਣਾ ,26 ਮਾਰਚ ( ਨਿਊਜ਼ ਪੰਜਾਬ ) ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਸ਼ਪਸ਼ਟ ਕੀਤਾ ਕਿ ਕਰਫਿਊ ਦੌਰਾਨ ਲੋਕਾਂ ਨੂੰ ਸਬਜ਼ੀਆਂ , ਦੁੱਧ , ਦਵਾਈਆਂ , ਰਸੋਈ ਗੈਂਸ ਅਤੇ ਹੋਰ ਜਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਪੁਲਿਸ ਮੁਲਾਜ਼ਮਾਂ ਨੂੰ ਜਰੂਰੀ ਹਦਾਇਤਾਂ ਦੇ ਦਿਤੀਆਂ ਗਈਆਂ ਹਨ ਤਾ ਜੋ ਜਰੂਰੀ ਚੀਜ਼ਾਂ ਦੀ ਸਪਲਾਈ ਚੇਨ ਚਲਦੀ ਰਹੇ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ |
ਦੁੱਧ — ਪੁਲਿਸ ਕਮਿਸ਼ਨਰ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਭੇਜੇ ਸੰਦੇਸ਼ ਵਿੱਚ ਜਰੂਰੀ ਵਸਤੂਆਂ ਦਾ ਜ਼ਿਕਰ ਕਰਦਿਆਂ  ਕਿਹਾ ਕਿ 27 ਮਾਰਚ ਤੋਂ ਘਰਾਂ ਵਿੱਚ ਦੁੱਧ ਭੇਜਣ ਲਈ ਸਵੇਰੇ 6 ਤੋ 9 ਵਜੇ ਤੱਕ ਅਤੇ ਸ਼ਾਮ ਨੂੰ 4 ਵਜ਼ੇ ਤੋਂ 6 ਵਜ਼ੇ ਤੱਕ ਦਾ ਸਮਾਂ ਨਿਸਚਿਤ ਕੀਤਾ ਗਿਆ ਹੈ , ਉਨ੍ਹਾਂ ਕਿਹਾ ਕਿ ਦੁੱਧ ਵੇਚਣ ਵਾਲਿਆਂ ਨੂੰ ਕਿਸੇ ਪਾਸ ਦੀ ਲੋੜ ਨਹੀਂ ਹੈ |
ਸਬਜ਼ੀਆਂ — ਪੁਲਿਸ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਸਬਜ਼ੀ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਣ ਦਿਤੀ ਜਾਵੇਗੀ ,ਰੇਹੜੀਆਂ ਵਾਲੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਘਰ-ਘਰ ਜਾ ਕੇ ਸਬਜ਼ੀ ਵੇਚ ਸਕਣਗੇ ਪਰ ਪਬਲਿਕ ਨੂੰ ਸਬਜ਼ੀ ਲੈਣ ਵਾਸਤੇ ਬਜ਼ਾਰਾਂ ਵਿੱਚ ਜਾਣ ਦੀ ਇਜ਼ਾਜ਼ਤ ਨਹੀਂ ਹੋਵੇਗੀ | ਸਬਜ਼ੀ ਮੰਡੀ ਵਿੱਚੋ ਸਬਜ਼ੀ ਖਰੀਦਣ ਵਾਲੇ ਸਬਜ਼ੀ ਵਿਕਰੇਤਾ ਸਵੇਰੇ 9 ਵਜੇ ਸਬਜ਼ੀ ਮੰਡੀ ਵਿੱਚ ਜਾ ਸਕਦੇ ਹਨ ਅਤੇ ਲਾਈਨ ਵਿੱਚ ਲੋੜੀਂਦੀ ਦੂਰੀ ਬਣਾ ਕੇ ਸਬਜ਼ੀ ਖਰੀਦ ਸਕਦੇ ਹਨ | ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਸਬਜ਼ੀ ਵੇਚਣ ਵਾਲੇ ਆਟੋਜ਼ , ਛੋਟੇ ਹਾਥੀ , ਟੈਂਪੂ ਅਤੇ ਹੋਰ ਵਾਹਨ ਵੀ ਸਬਜ਼ੀ ਵੇਚ ਸਕਦੇ ਹਨ ਪਰ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਆਨ-ਲਾਈਨ ਮਨਜ਼ੂਰੀ ਲੈਣੀ ਪਵੇਗੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਸਬਜ਼ੀ ਵੇਚਣ ਦਿਤੀ ਜਾਵੇ |ਸਬਜ਼ੀ ਲੈਣ ਜਾ ਰਹੇ ਵਾਹਨਾਂ ਨੂੰ ਵੀ ਨਾ ਰੋਕਿਆ ਜਾਵੇ ਪਰ ਉਨ੍ਹਾਂ ਵਾਹਨਾਂ ਵਿੱਚ 2 – 3 ਤੋਂ ਵੱਧ ਬੰਦੇ ਨਾ ਹੋਣ ਤੇ ਉਹ ਵੀ ਮਾਸਕ ਲਾ ਕੇ ਲੋੜੀਂਦੀ ਦੂਰੀ ਤੇ ਬੈਠੇ ਹੋਣ |                                                         ਕਰਿਆਨਾ —-  ਗਰੋਸਰੀ ਦੀਆਂ ਦੁਕਾਨਾਂ ਲੋਕਾਂ ਲਈ ਬੰਦ ਰਹਿਣਗੀਆਂ ਅਤੇ ਦੁਕਾਨ ਮਾਲਕ ਅੰਦਰ ਬੈਠ ਕੇ ਆਨ – ਲਾਈਨ ਸਪਲਾਈ ਜਾਰੀ ਰੱਖਣਗੇ | 8 – 10 ਆਨ -ਲਾਈਨ ਕੰਪਨੀਆਂ ਅਤੇ ਦੁਕਾਨ ਦੇ ਕਰਿੰਦੇ ਰਾਸ਼ਨ ਸਪਲਾਈ ਕਰ ਸਕਣਗੇ |
ਦਵਾਈਆਂ —–  ਮੈਡੀਕਲ ਸਟੋਰਾਂ ਨੂੰ ਕੰਮ ਕਰਨ ਦੀ ਇਜ਼ਾਜ਼ਤ ਦਿਤੀ ਗਈ ਹੈ ਉਹ ਦੁਕਾਨ ਬੰਦ ਕਰ ਕੇ ਘਰੋਂ-ਘਰੀ ਦਵਾਈਆਂ ਭੇਜ ਸਕਣਗੇ |
ਪਟਰੋਲ ਪੰਪ —- ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁਲੇ ਰਹਿਣਗੇ ਅਤੇ 2 -3 ਵਰਕਰਾਂ ਨੂੰ ਓਥੇ ਕੰਮ ਕਰਨ ਦੀ ਇਜ਼ਾਜ਼ਤ ਹੋਵੇਗੀ |
ਘਰੇਲੂ ਗੈਂਸ —– ਕੰਪਨੀਆਂ ਦੇ ਸਲੈਂਡਰ ਨਿਸਚਿਤ ਸਮੇ ਦੌਰਾਨ ਘਰਾਂ ਤੱਕ ਸਪਲਾਈ ਦੇ ਸਕਣਗੇ  |
ਅਖਬਾਰਾਂ   —– ਨਿਊਜ਼ ਪੇਪਰ ਵੰਡਣ ਵਾਲਿਆਂ ਨੂੰ ਅਖਬਾਰਾਂ ਘਰਾਂ ਵਿੱਚ ਦੇਣ ਦੀ ਇਜ਼ਾਜ਼ਤ ਹੋਵੇਗੀ , ਪੁਲਿਸ ਮੁਲਾਜ਼ਮ ਪੱਤਰਕਾਰਾਂ ਨੂੰ ਨਹੀਂ ਰੋਕਣਗੇ |
ਪੱਠੇ -ਤੂੜੀ —–  ਪੁਲਿਸ ਮੁਲਜ਼ਮ ਪਸ਼ੂਆਂ ਲਈ ਚਾਰੇ ਦੀ ਸਪਲਾਈ ਨੂੰ ਨਹੀਂ ਰੋਕਣਗੇ  |
ਐਨ ਜੀ ਓ —– ਲੰਗਰ ਦੀ ਸੇਵਾ ਕਰਨ ਵਾਲਿਆਂ ਸੰਸਥਾਵਾਂ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪਾਸ ਲੈ ਕੇ ਸੇਵਾ ਕਰ ਸਕਦੀਆਂ ਹਨ |
ਮਰੀਜ਼  ——– ਹਸਪਤਾਲਾਂ ਵਿੱਚ ਜਾ ਡਾਕਟਰਾਂ ਕੋਲ ਦਵਾਈ ਲੈਣ ਜਾਣ ਵਾਲੇ ਮਰੀਜ਼ਾ ਨੂੰ ਕਿਸੇ ਪਾਸ ਦੀ ਜਰੂਰਤ ਨਹੀਂ ਹੋਵੇਗੀ , ਉਨ੍ਹਾਂ ਨੂੰ ਡਾਕਟਰ ਜਾਂ ਹਸਪਤਾਲ ਦੀ ਪਰਚੀ ਕੋਲ ਰੱਖਣ ਦੀ ਲੋੜ ਹੈ |                                                                                                                                                   ਪੁਲਿਸ ਕਮਿਸ਼ਨਰ ਵਲੋਂ ਮੁਲਾਜ਼ਮਾਂ ਨੂੰ ਦਿਤੀਆਂ ਹਦਾਇਤਾਂ ਦਾ ਆਮ ਲੋਕਾਂ ਤੇ ਚੰਗਾ ਪ੍ਰਭਾਵ ਪਵੇਗਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਥਿਤੀ ਸ਼ਪਸ਼ਟ ਹੋ ਜਾਵੇਗੀ |