ਪੰਜਾਬ ਚ ਚੋਣ ਰੈਲੀਆਂ ਤੇ ਰੋਕ ਬਰਕਰਾਰ, ਚੋਣ ਕਮਿਸ਼ਨ ਨੇ ਲਿਆ ਫੈਸ਼ਲਾ
ਨਿਊਜ਼ ਪੰਜਾਬ
ਪੰਜਾਬ ‘ਚ ਕੋਰੋਨਾ ਦੀ ਬੇਕਾਬੂ ਰਫਤਾਰ ਦੇ ਮੱਦੇਨਜ਼ਰ ਚੋਣ ਰੈਲੀਆਂ ਅਤੇ ਰੋਡ ਸ਼ੋਅ ‘ਤੇ ਲੱਗੀ ਪਾਬੰਦੀ ਨਹੀਂ ਹਟਾਈ ਜਾਵੇਗੀ। ਇਸ ਸਬੰਧੀ ਫੈਸਲਾ ਚੋਣ ਕਮਿਸ਼ਨ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਜਲਦੀ ਹੀ ਕਮਿਸ਼ਨ ਇਸ ਬਾਰੇ ਰਸਮੀ ਐਲਾਨ ਕਰ ਦਿੱਤਾ ਹੈ । ਪੰਜਾਬ ‘ਚ ਕੋਰੋਨਾ ਦੀ ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਚੋਣ ਰੈਲੀਆਂ ‘ਤੇ ਪਾਬੰਦੀ ਦੇ ਬਾਵਜੂਦ ਇਕ ਹਫਤੇ ‘ਚ ਕੋਰੋਨਾ ਕਾਰਨ 150 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 51 ਹਜ਼ਾਰ ਨਵੇਂ ਮਰੀਜ਼ ਮਿਲੇ ਹਨ। ਕਮਿਸ਼ਨ ਨੇ ਪਹਿਲਾਂ 8 ਜਨਵਰੀ ਅਤੇ ਫਿਰ 15 ਜਨਵਰੀ ਨੂੰ ਰੈਲੀਆਂ-ਰੋਡ ਸ਼ੋਅ ‘ਤੇ ਪਾਬੰਦੀ ਲਗਾ ਦਿੱਤੀ ਸੀ। ਪੰਜਾਬ ਵਿੱਚ 25 ਫਰਵਰੀ ਤੋਂ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ, ਜਦਕਿ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਡੋਰ-ਟੂ-ਡੋਰ ਮੁਹਿੰਮ ਵਿੱਚ ਰਾਹਤ
ਕਮਿਸ਼ਨ ਨੇ ਘਰ-ਘਰ ਮੁਹਿੰਮ ਲਈ ਲੋਕਾਂ ਦੀ ਗਿਣਤੀ ਵਧਾ ਕੇ 10 ਕਰ ਦਿੱਤੀ ਹੈ, ਪਹਿਲਾਂ ਇਹ 5 ਸੀ। ਅੰਦਰੂਨੀ ਮੀਟਿੰਗਾਂ ਲਈ 500 ਜਾਂ ਹਾਲ ਦੀ ਸਮਰੱਥਾ ਦੇ 50% ਤੱਕ ਦੀ ਇਜਾਜ਼ਤ ਹੈ। ਇਸ ਦੇ ਲਈ ਜ਼ਿਲ੍ਹਾ ਚੋਣ ਕਮਿਸ਼ਨ ਤੋਂ ਇਸ ਸਬੰਧੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਅਤੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੋਵੇਗੀ। ਸਿਰਫ ਸੋਸ਼ਲ ਮੀਡੀਆ ‘ਤੇ ਪ੍ਰਚਾਰ ਦੀ ਇਜਾਜ਼ਤ ਹੋਵੇਗੀ। ਕਮਿਸ਼ਨ ਨੇ ਰੈਲੀਆਂ ਅਤੇ ਮੀਟਿੰਗਾਂ ‘ਤੇ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਹੈ।