IPL 2022 ਦੇ ਸਾਰੇ ਮੈਚ ਬਿਨਾਂ ਦਰਸ਼ਕਾਂ ਦੇ 27 ਮਾਰਚ ਤੋਂ ਹੋਣਗੇ ਸ਼ੁਰੂ

ਨਿਊਜ਼ ਪੰਜਾਬ 

IPL 2022 ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਟੂਰਨਾਮੈਂਟ ਭਾਰਤ ਵਿੱਚ ਹੋਵੇਗਾ ਅਤੇ ਇਸ ਦੇ ਸਾਰੇ ਮੈਚ ਮੁੰਬਈ ਵਿੱਚ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਇੱਕ ਸੂਤਰ ਨੇ ANI ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੂਤਰ ਮੁਤਾਬਕ ਇਹ ਟੂਰਨਾਮੈਂਟ 27 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਇਸ ‘ਤੇ ਅੰਤਿਮ ਮੋਹਰ 20 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਲਗਾਈ ਜਾਵੇਗੀ। ਮੁੰਬਈ ਦੇ 3 ਸਟੇਡੀਅਮ ਹਨ- ਵਾਨਖੇੜੇ ਸਟੇਡੀਅਮ, ਕ੍ਰਿਕਟ ਕਲੱਬ ਆਫ ਇੰਡੀਆ (ਸੀਸੀਆਈ) ਅਤੇ ਡੀਵਾਈ ਪਾਟਿਲ ਸਟੇਡੀਅਮ (ਨਵੀ ਮੁੰਬਈ)। ਇਨ੍ਹਾਂ ਤੋਂ ਇਲਾਵਾ ਜੇਕਰ ਲੋੜ ਪਈ ਤਾਂ ਪੁਣੇ ‘ਚ ਵੀ ਕੁਝ ਮੈਚ ਕਰਵਾਏ ਜਾ ਸਕਦੇ ਹਨ।