ਟੀਕਾਕਰਣ ਮੁਹਿੰਮ ਦਾ 1 ਸਾਲ ਪੂਰਾ ਹੋਣ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕੋਵਿਡ-19 ਦੇ ਖ਼ਿਲਾਫ਼ ਜੰਗ ਨੂੰ ਹੋਰ ਬਲ ਮਿਲਿਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੀਕਾਕਰਣ ਮੁਹਿੰਮ ਦਾ 1 ਸਾਲ ਪੂਰਾ ਹੋਣ ‘ਤੇ ਟੀਕਾਕਰਣ ਮੁਹਿੰਮ ਨਾਲ ਜੁੜੇ ਹਰੇਕ ਵਿਅਕਤੀ ਨੂੰ ਸਲੂਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਵਿੱਚ ਡਾਕਟਰਾਂ, ਨਰਸਾਂ ਅਤੇ ਹੈਲਥਕੇਅਰ ਵਰਕਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਟੀਕਾਕਰਣ ਪ੍ਰੋਗਰਾਮ ਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਨੂੰ ਹੋਰ ਬਲ ਦਿੱਤਾ ਹੈ।

ਮਾਈਗੌਵ ਇੰਡੀਆ (MyGovIndia) ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ;

“ਅੱਜ ਅਸੀਂ ਟੀਕਾਕਰਣ ਮੁਹਿੰਮ ਦਾ 1 ਸਾਲ ਪੂਰਾ ਕਰ ਰਹੇ ਹਾਂ।

ਮੈਂ ਟੀਕਾਕਰਣ ਮੁਹਿੰਮ ਨਾਲ ਜੁੜੇ ਹਰੇਕ ਵਿਅਕਤੀ ਨੂੰ ਨਮਨ ਕਰਦਾ ਹਾਂ।

ਸਾਡੇ ਟੀਕਾਕਰਣ ਪ੍ਰੋਗਰਾਮ ਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਨੂੰ ਹੋਰ ਬਲ ਦਿੱਤਾ ਹੈ। ਇਸ ਨੇ ਜੀਵਨ ਨੂੰ ਬਚਾਉਣ ਦੇ ਨਾਲ-ਨਾਲ ਆਜੀਵਿਕਾ ਦੀ ਰੱਖਿਆ ਕੀਤੀ ਹੈ।

ਨਾਲ ਹੀ, ਸਾਡੇ ਡਾਕਟਰਾਂ, ਨਰਸਾਂ ਅਤੇ ਹੈਲਥਕੇਅਰ ਵਰਕਰਾਂ ਦੀ ਭੂਮਿਕਾ ਅਸਾਧਾਰਣ ਹੈ। ਜਦੋਂ ਅਸੀਂ ਦੂਰ-ਦਰਾਜ ਦੇ ਇਲਾਕਿਆਂ ਵਿੱਚ ਲੋਕਾਂ ਦਾ ਟੀਕਾਕਰਣ ਕਰਦੇ ਹੋਏ ਜਾਂ ਸਾਡੇ ਹੈਲਥਕੇਅਰ ਵਰਕਰਾਂ ਨੂੰ ਉੱਥੇ ਟੀਕੇ ਲਿਜਾਂਦੇ ਹੋਏ ਦੇਖਦੇ ਹਾਂ, ਤਾਂ ਸਾਡਾ ਦਿਲ ਅਤੇ ਦਿਮਾਗ਼ ਮਾਣ ਨਾਲ ਭਰ ਜਾਂਦਾ ਹੈ।

ਮਹਾਮਾਰੀ ਨਾਲ ਲੜਨ ਦੇ ਲਈ ਭਾਰਤ ਦਾ ਦ੍ਰਿਸ਼ਟੀਕੋਣ ਹਮੇਸ਼ਾ ਵਿਗਿਆਨ ਅਧਾਰਿਤ ਰਹੇਗਾ। ਅਸੀਂ ਆਪਣੇ ਦੇਸ਼ਵਾਸੀਆਂ ਦੀ ਉਚਿਤ ਦੇਖਭਾਲ਼ ਸੁਨਿਸ਼ਚਿਤ ਕਰਨ ਦੇ ਲਈ ਸਿਹਤ ਦੀਆਂ ਬੁਨਿਆਦੀ ਸੁਵਿਧਾਵਾਂ ਦਾ ਵੀ ਵਿਸਤਾਰ ਕਰ ਰਹੇ ਹਾਂ।

ਆਓ ਅਸੀਂ ਸਾਰੇ ਕੋਵਿਡ-19 ਸਬੰਧੀ ਪ੍ਰੋਟੋਕੋਲਸ ਦਾ ਪਾਲਨ ਕਰਦੇ ਰਹੀਏ ਅਤੇ ਮਹਾਮਾਰੀ ‘ਤੇ ਵਿਜੈ ਪ੍ਰਾਪਤ ਕਰੀਏ।”Image