ਚੰਨੀ ਦੀ ਕੈਬਨਿਟ ਵਿੱਚ ਐਤਵਾਰ ਸ਼ਾਮ 4.30 ਵਜੇ 15 ਮੰਤਰੀ ਹੋਣਗੇ ਸ਼ਾਮਿਲ

ਚੰਡੀਗੜ੍ਹ,25 ਸਤੰਬਰ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਸਮਾਪਤ ਹੋ ਗਈ ਹੈ।ਸੂਤਰਾਂ ਮੁਤਾਬਕ ਪੰਜਾਬ ਮੰਤਰੀ ਮੰਡਲ ਦਾ ਐਤਵਾਰ ਸ਼ਾਮ 4.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਬਾਅਦ ਦੁਪਹਿਰ 12.30 ਵਜੇ ਸ੍ਰੀ ਪੁਰੋਹਿਤ ਨਾਲ ਮੁਲਾਕਾਤ ਕੀਤੀ। ਸ੍ਰੀ ਚੰਨੀ ਨੂੰ ਬੀਤੇ ਦਿਨ ਪਾਰਟੀ ਹਾਈ ਕਮਾਂਡ ਨੇ ਨਵੇਂ ਮੰਤਰੀਆਂ ਅਤੇ ਉਨ੍ਹਾਂ ਦੇ ਵਿਭਾਗਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਆਖਰੀ ਵਿਚਾਰ-ਵਟਾਂਦਰੇ ਲਈ ਦਿੱਲੀ ਬੁਲਾਇਆ ਸੀ। ਸ੍ਰੀ ਚੰਨੀ ਤੋਂ ਇਲਾਵਾ ਦੋ ਉਪ ਮੁੱਖ ਮੰਤਰੀ ਹਲਫ਼ ਲੈ ਚੁੱਕੇ ਹਨ ਤੇ ਇਨ੍ਹਾਂ ਤੋਂ ਇਲਾਵਾ 15 ਹੋਰ ਮੰਤਰੀਆਂ ਨੇ ਐਤਵਾਰ ਨੂੰ ਸਹੁੰ ਚੁੱਕਣੀ ਹੈ।