ਕਰਨਾਲ ਚ ਕਿਸਾਨਾਂ ਤੇ ਲਾਠੀਚਾਰਜ ਤੋਂ ਬਾਅਦ ਸ਼ੰਭੂ, ਜ਼ੀਰਕਪੁਰ-ਕਾਲਕਾ ਅਤੇ ਨੱਗਲ ਟੌਲ ਪਲਾਜ਼ਾ ਜਾਮ

ਰਾਜਪੁਰਾ, 28 ਅਗਸਤ

ਕਰਨਾਲ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਕਿਸਾਨਾਂ ਨੇ ਰਾਜਪੁਰਾ ਨੇੜਲੇ ਸ਼ੰਭੂ ਟੌਲ ਬੈਰੀਅਰ, ਸੂਰਜਪੁਰ ਨੇੜਲੇ ਜ਼ੀਰਕਪੁਰ-ਕਾਲਕਾ ਟੌਲ ਪਲਾਜ਼ਾ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਅੱਜ ਸ਼ਾਮ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਦੋਂ ਕਿਸਾਨਾਂ ਨੂੰ ਕਰਨਾਲ ਲਾਠੀਚਾਰਜ ਦੀ ਖਬਰ ਮਿਲੀ ਤਾਂ ਵੱਡੀ ਗਿਣਤੀ ਕਿਸਾਨ ਚੰਡੀਮੰਦਰ ਟੌਲ ਪਲਾਜ਼ਾ ’ਤੇ ਇਕੱਠੇ ਹੋਏ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਪੁਲੀਸ ਨੇ ਟੌਲ ਪਲਾਜ਼ਾ ਖੇਤਰ ਨੂੰ ਸਾਰੇ ਪਾਸਿਉਂ ਘੇਰ ਲਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਬਰਵਾਲਾ ਵਿਚ ਨੱਗਲ ਟੌਲ ਪਲਾਜ਼ਾ ’ਤੇ ਵੀ ਟਰੈਫਿਕ ਜਾਮ ਕੀਤਾ।