ਕ੍ਰਿਕਟ – ਇੰਗਲੈਂਡ ਨੇ ਭਾਰਤ ਨੂੰ ਹਰਾ ਕੇ ਲੜੀ ਵਿੱਚ 1 -1 ਦੀ ਬਰਾਬਰੀ ਕੀਤੀ
ਲੀਡਜ਼, 28 ਅਗਸਤ
ਭਾਰਤ ਇਥੇ ਇੰਗਲੈਂਡ ਤੋਂ ਤੀਜੇ ਟੈਸਟ ਦੇ ਚੌਥੇ ਦਿਨ ਅੱਜ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਪਾਰੀ ਅਤੇ 76 ਦੌੜਾਂ ਨਾਲ ਹਾਰ ਗਿਆ। ਇੰਗਲੈਂਡ ਨੇ ਲੜੀ 1-1 ਨਾਲ ਬਰਾਬਰ ਕਰ ਲਈ। ਭਾਰਤੀ ਟੀਮ ਦੂਜੀ ਪਾਰੀ ਵਿੱਚ 278 ਦੌੜਾਂ ‘ਤੇ ਆਊਟ ਹੋ ਗਈ ਤੇ ਉਸ ਨੇ ਪਹਿਲੀ ਵਿੱਚ ਸਿਰਫ 78 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 432 ਦੌੜਾਂ ਬਣਾਈਆਂ ਸਨ।