ਯੂਨਾਈਟਡ ਐਲਾਇਂਸ ਨੇ UCPMA ਲਈ ਉਮੀਦਵਾਰਾਂ ਦਾ ਕੀਤਾ ਐਲਾਨ, ਭੋਗਲ ਹੋਣਗੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ

ਨਿਊਜ਼ ਪੰਜਾਬ

ਪ੍ਰਧਾਨ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਅਵਤਾਰ ਸਿੰਘ ਭੋਗਲ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸਿਏਸ਼ਨ ਦੇ ਸੰਸਥਾਪਕ ਸਰਦਾਰ ਮੁਹਿੰਦਰ ਸਿੰਘ ਭੋਗਲ ਦੇ ਸਪੁੱਤਰ ਹਨ, ਜਿਹਨਾਂ ਦਾ ਲੁਧਿਆਣਾ ਦੇ ਉਦਯੋਗ ਨੂੰ ਨਵੀਨ ਤਕਨੀਕ ਦੇਣ ਵਿੱਚ ਵੱਡਾ ਯੋਗਦਾਨ ਹੈ,

 

ਰਿਪੋਰਟ – ਸੋਨੂੰ ਮੱਕੜ

ਲੁਧਿਆਣਾ, 27 ਅਗਸਤ – ਸਾਈਕਲ ਸਨਅਤਕਾਰਾਂ ਦੀ  ਸੱਭ ਤੋਂ ਵੱਡੀ ਸੰਸਥਾ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸਿਏਸ਼ਨ ਦੀਆਂ ਚੋਣਾਂ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਚੋਣਾਂ ਚ ਮਜ਼ਬੂਤ ਦਾਅਵੇਦਾਰ ਯੂਨਾਈਟਡ ਐਲਾਇਂਸ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਧਾਨ ਦੇ ਅਹੁਦੇ ਲਈ ਗਰੁੱਪ ਵਲੋ

ਅਵਤਾਰ ਸਿੰਘ ਭੋਗਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਲਈ

ਗੁਰਚਰਨ ਸਿੰਘ ਜੈਮਕੋ ,

ਮੀਤ ਪ੍ਰਧਾਨ ਲਈ

ਸਤਨਾਮ ਸਿੰਘ ਮੱਕੜ,

ਜਰਨਲ ਸਕੱਤਰ ਲਈ

ਮਨਜਿੰਦਰ ਸਿੰਘ ਸਚਦੇਵਾ,

ਸਕੱਤਰ ਲਈ

ਰੂਪਕ ਸੂਦ,

ਜੁਆਇੰਟ ਸਕੱਤਰ ਲਈ

ਵਲੈਤੀ ਰਾਮ ਦੁਰਗਾ,

ਪ੍ਰਾਪੇਗੰਡਾ ਸਕੱਤਰ ਲਈ

ਰਾਜਿੰਦਰ ਸਿੰਘ ਸਰਹਾਲੀ

ਅਤੇ  ਵਿੱਤ ਸਕੱਤਰ ਲਈ

ਅੱਛਰੂ ਰਾਮ ਗੁਪਤਾ ਚੋਣ ਲੜ ਰਹੇ ਹਨ।

ਜਿਕਰਯੋਗ ਹੈ ਛੋਟੇ ਸਨਅਤਕਾਰਾਂ ਦੀਆਂ ਵੱਖ ਵੱਖ ਸੰਸਥਾਵਾਂ ਦਾ ਮਿਲ ਕੇ ਬਣਾਇਆ ਇਹ ਯੂਨਾਈਟਡ ਐਲਾਇਂਸ ਬਹੁਤ ਮਜ਼ਬੂਤ ਦਾਅਵੇਦਾਰ ਹੈ।