ਰੱਖੜੀ ਦੇ ਪਵਿੱਤਰ ਤਿਉਹਾਰ ਉੱਤੇ ਪ੍ਰਣ ਕਰੋ – ਧੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਹੋਵਾਂਗੇ ਮੱਦਦਗਾਰ – ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੇ ਸਮਾਜ ਨੂੰ ਦਿੱਤਾ ਸੱਦਾ
ਆਓ ਇਸ ਪਵਿੱਤਰ ਤਿਉਹਾਰ ਉੱਤੇ ਧੀਆਂ ਦੇ ਅਸਲੀ ਸਸ਼ਕਤੀਕਰਨ ਉੱਤੇ ਜ਼ੋਰ ਦੇਈਏ – ਵਰਿੰਦਰ ਸ਼ਰਮਾ
ਨਿਊਜ਼ ਪੰਜਾਬ
ਪ੍ਰਸ਼ਾਸ਼ਨ ਵਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਦਿਸ਼ਾ ਵਿਚ ਕਈ ਉਪਰਾਲੇ ਵਿੱਢੇ ਹੋਏ ਹਨ ਪਰ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਹਨਾਂ ਹੋਰ ਵੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਦਿਸ਼ਾ ਵਿਚ ਕਾਰਜਸ਼ੀਲ ਹੋਣ। ਡਿਪਟੀ ਕਮਿਸ਼ਨਰ ਵੱਲੋਂ ਧੀਆਂ ਨੂੰ ਅੱਗੇ ਵਧਣ ਲਈ ਮੌਕੇ ਦੇਣ ਦਾ ਸੁਨੇਹਾ ਦਿੰਦੀ ਲਘੂ ਫ਼ਿਲਮ ” ਬੋਝ ” ਦਾ ਪੋਸਟਰ ਵੀ ਰਲੀਜ਼ ਕੀਤਾ ਗਿਆ
ਲੁਧਿਆਣਾ, 21 ਅਗਸਤ ( ਨਿਊਜ਼ ਪੰਜਾਬ ) – ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੇ ਸਮਾਜ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਰੱਖੜੀ ਦੇ ਪਵਿੱਤਰ ਤਿਉਹਾਰ ਉੱਤੇ ਇਹ ਪ੍ਰਣ ਕਰਨ ਕਿ ਉਹ ਧੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਅਤੇ ਉਹਨਾਂ ਦੇ ਅਸਲ ਸਸ਼ਕਤੀਕਰਨ ਉੱਤੇ ਜ਼ੋਰ ਦੇਣ। ਉਹ ਅੱਜ ਆਪਣੇ ਨਿਵਾਸ ਅਸਥਾਨ ਉੱਤੇ ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਅਦਾਕਾਰ ਦੀਪ ਜਗਦੀਪ ਦੀ ਲਘੂ ਫ਼ਿਲਮ ” ਬੋਝ ” ਦੇ ਪੋਸਟਰ ਨੂੰ ਰਿਲੀਜ਼ ਕਰ ਰਹੇ ਸਨ। ਇਸ ਮੌਕੇ ਉਹਨਾਂ ਨਾਲ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਬਿਸ਼ਵ ਮੋਹਨ, ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਅਤੇ ਹੋਰ ਵੀ ਹਾਜ਼ਰ ਸਨ।
ਇਸ ਮੌਕੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ੍ਹ ਹੈ ਕਿ ਕੁੜੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਦਿਸ਼ਾ ਵਿਚ ਕਈ ਉਪਰਾਲੇ ਵਿੱਢੇ ਹੋਏ ਹਨ ਪਰ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਹਨਾਂ ਹੋਰ ਵੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਦਿਸ਼ਾ ਵਿਚ ਕਾਰਜਸ਼ੀਲ ਹੋਣ।
ਅਦਾਕਾਰ ਦੀਪ ਜਗਦੀਪ ਨੇ ਦੱਸਿਆ ਕਿ ਇਹ ਫਿਲਮ ਰੱਖੜੀ ਦੇ ਤਿਉਹਾਰ ਉੱਤੇ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਨਿਰਮਾਣ ਵਿਚ ਨਿਰਮਾਤਾ ਸੁਖਜੀਤ ਕੰਬੋ, ਨਿਮਰਤਾ ਕੰਬੋਜ, ਪ੍ਰੀਤ, ਜੱਸ ਗ੍ਰੇਂਗ, ਬਲਵਿੰਦਰ ਕੌਰ, ਮਨਸੀਰਤ ਕੌਰ ਬਾਣੀ, ਰੇਨੂੰ ਮਹਿਰਾ, ਗੁਰਪ੍ਰੀਤ ਸਿੰਘ, ਦੀਪੈਨ ਬਵੇਜਾ, ਪਲਵਿੰਦਰ ਸਿੰਘ, ਵਿਸ਼ਾਲ, ਰਾਜ ਵਰਮਾ, ਕ੍ਰਿਸ਼ ਸ਼ਰਮਾ ਅਤੇ ਹੋਰਾਂ ਨੇ ਯੋਗਦਾਨ ਪਾਇਆ ਹੈ।