ਲੁਧਿਆਣਾ ਚ ਨਗਰ ਨਿਗਮ ਵੱਲੋਂ ਸੀਲ ਇਮਾਰਤ ਦੀ ਭੰਨ ਤੋੜ ਕਰਦਿਆ ਡਿੱਗਣ ਨਾਲ 10 ਲੋਕ ਜ਼ਖਮੀਂ

ਲੁਧਿਆਣਾ, 12 ਅਗਸਤ (ਨਵਜੋਤ ਸਿੰਘ)

ਅੱਜ ਇਥੇ ਆਰਕੇ ਰੋਡ ‘ਤੇ ਇਮਾਰਤ ਡਿੱਗਣ ਕਾਰਨ 2 ਬੱਚਿਆਂ ਸਮੇਤ ਘੱਟੋ ਘੱਟ 10 ਲੋਕ ਜ਼ਖ਼ਮੀ ਹੋ ਗਏ। ਗੰਭੀਰ ਜ਼ਖਮੀ ਹੋਏ 7 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁੱਛ ਦਿਨ ਪਹਿਲਾਂ ਹੀ ਨਗਰ ਨਿਗਮ ਨੇ ਇਮਾਰਤ ਨੂੰ ਸੀਲ ਕਰ ਦਿੱਤਾ ਸੀ ਪਰ ਬਾਅਦ ਵਿੱਚ ਮਾਲਕਾਂ ਨੇ ਸੀਲ ਨੂੰ ਤੋੜ ਦਿੱਤਾ ਸੀ।