46 ਵੇਂ ਵਿਸ਼ਵ ਹੁਨਰ ਮੁਕਾਬਲਿਆਂ ਦੇ ਪਹਿਲੇ ਪੜਾਅ ਦੇ ਜ਼ਿਲਾ ਪੱਧਰੀ ਮੁਕਾਬਲੇ ਸ਼ੁਰੂ

ਡਾ. ਸਵਰਨਜੀਤ ਸਿੰਘ – ਨਿਊਜ਼ ਪੰਜਾਬ
ਮੋਗਾ, 21 ਜੁਲਾਈ: ਜ਼ਿਲਾ ਪ੍ਰਸ਼ਾਸ਼ਨ ਮੋਗਾ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 46 ਵੇਂ ਵਿਸ਼ਵ ਹੁਨਰ ਮੁਕਾਬਲਿਆਂ ਦੇ ਪਹਿਲੇ ਪੜਾਅ ਦੇ ਜ਼ਿਲਾ ਪੱਧਰੀ ਮੁਕਾਬਲੇ ਅੱਜ ਐਸ.ਡੀ.ਕਾਲਜ ਮੋਗਾ, ਅਤੇ ਆਈ.ਐਸ.ਐਫ ਕਾਲਜ ਮੋਗਾ ਵਿਖੇ ਸ਼ੁਰੂ ਹੋਏ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋਗਾ-ਕਮ-ਨੋਡਲ ਅਫ਼ਸਰ ਸਕਿੱਲ ਡਿਵਲਪਮੈਟ ਸ੍ਰੀ ਸੁਭਾਸ਼ ਚੰਦਰ ਨੇ ਐਸ.ਡੀ.ਕਾਲਜ ਮੋਗਾ ਵਿਖੇ ਚੱਲ ਰਹੇ ਸਕਿੱਲ ਮੁਕਾਬਲੇ ਦਾ ਜਾਇਜਾ ਲਿਆ । ਉਨਾਂ  ਦੱਸਿਆ ਕਿ ਐਸ.ਡੀ ਕਾਲਜ ਮੋਗਾ ਵਿਖੇ ਹੇਅਰ ਡਰੈਸਿੰਗ ਦੇ ਮੁਕਾਬਲੇ ਕਰਵਾਏ ਗਏ ਅਤੇ ਆਈ.ਐਸ.ਐਫ ਕਾਲਜ ਮੋਗਾ ਵਿਖੇ ਹੈਲਥ ਕੇਅਰ ਦੇ ਸਕਿੱਲ ਮੁਕਾਬਲੇ ਕਰਵਾਏ ਗਏ ਹਨ।  ਜਿਊਰੀ ਮੈਬਰ ਵੱਲੋਂ ਬਣਾਈ ਮੈਰਿਟ ਲਿਸਟ ਤੋਂ ਬਾਅਦ ਏ.ਡੀ.ਸੀ. (ਵਿ) ਸ੍ਰੀ ਸੁਭਾਸ ਚੰਦਰ ਵੱਲੋਂ ਪਹਿਲੇ ਅਤੇ ਦੂਜੇ ਦਰਜੇ ਤੇ ਆਉਣ ਵਾਲੇ ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਕੀਤੀ ਅਤੇ ਇਸ ਸਮੇ ਉਨਾਂ ਮੁਕਾਬਲੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਸੁਭਕਾਮਨਾਵਾਂ ਅਤੇ ਅੱਗੇ ਵੱਧਣ ਲਈ ਪ੍ਰੇਰਿਆ।
ਉਨਾਂ ਦੱਸਿਆ ਕਿ ਮਿਸ ਈਸੂ ਐਸ.ਡੀ.ਕਾਲਜ ਦੀ ਵਿਦਿਆਰਥਣ ਨੇ ਇਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਿਸ ਬੇਅੰਤ ਕੌਰ ਸਰਕਾਰੀ ਆਈ.ਟੀ.ਆਈ. ਮੋਗਾ (ਕੁੜੀਆ) ਦੀ ਵਿਦਿਅਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜਿਲਾ ਇੰਚਾਰਜ ਸਕਿੱਲ ਡਿਵਲਪਮੈਂਟ ਮਿਸ਼ਨ ਮਨਪ੍ਰੀਤ ਕੌਰ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਚੱਲਣ ਵੱਲੋਂ ਇਹਨਾਂ ਮੁਕਾਬਲਿਆਂ ਵਿੱਚ ਕੁੱਲ 6 ਈਵੈਟ ਰੱਖੇ ਗਏ ਹਨ।  ਹਰੇਕ ਈਵੈਂਟ ਵਿੱਚੋਂ ਪਹਿਲੇ ਅਤੇ ਦੂਜੇ ਦਰਜੇ ਤੇ ਆਉਣ ਵਾਲੇ ਉਮੀਦਵਾਰ ਰਾਜ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈਣਗੇ।
ਉਨਾਂ ਦੱਸਿਆ ਕਿ ਇਸ ਲੜੀ ਤਹਿਤ ਆਈ.ਐਸ.ਐਫ ਕਾਲਜ, ਆਈ.ਟੀ.ਆਈ (ਲੜਕੇ) ਐਸ.ਡੀ ਕਾਲਜ ਵਿਖੇ ਹੋਅਰ ਡਰੈਸਿੰਗ , ਹੈਲਥ ਕੇਅਰ, ਫੈਸਨ ਟੈਕਨੋਲੋਜੀ,ਕੁਕਿੰਗ,ਕਾਰਪੈਟਰੀ,ਇਲੈਕਟਰੀਕਲ ਆਦਿ ਦੇ ਈਵੈਟ ਕਰਵਾਏ ਜਾਣਗੇ।
ਜ਼ਿਲਾ ਇੰਚਾਰਜ ਸਕਿੱਲ ਡਿਵਲਪਮੈਟ ਮਨਪ੍ਰੀਤ ਕੌਰ ਅਤੇ ਜਿਊਰੀ ਮੈਂਬਰ ਮਿਸ ਸਲਿਪਾ ਅਰੋੜਾ ਕਲਸਟਰ ਕੋਆਰਡੀਨੇਟਰ, ਆਈ.ਟੀ.ਆਈ ਲੜਕੀਆਂ ਤੋਂ ਇਨਸਟਕਟਰ ਅਮਨਦੀਪ ਕੌਰ ਨੇ ਐਸ.ਡੀ.ਕਾਲਜ ਵਿਖੇ ਪ੍ਰੋਗਰਾਮ ਦੀ ਮੋਨੀਟਰਿੰਗ ਕੀਤੀ। ਸ੍ਰੀ ਪਛਰਾਜ ਝਾਜਰਾ ਮੈਨੇਜਰ ਸੋਸ਼ਲ ਮੋਬਲਾਇਜੇਸ਼ਨ, ਸ. ਗੁਰਸੇਵਕ ਸਿੰਘ ਕਲਸਟਰ ਕੁਆਰਡੀਨੇਟਰ ਨੇ ਆਈ.ਐਸ.ਐਫ ਵਿਖੇ ਮੁਕਾਬਲਿਆਂ ਦਾ ਨਿਰਖਣ ਕੀਤਾ ਅਤੇ ਇਸ ਦੌਰਾਨ ਆਈ.ਐਸ.ਐਫ ਕਾਲਜ ਵਿਖੇ ਹੋਏ ਮੁਕਾਬਲੇ ਦੌਰਾਨ ਸ੍ਰੀ ਈਦੂਪਾਸੀ ਨੇ ਪਹਿਲਾ ਅਤੇ ਲਵਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।