ਸੁਰਖਿਆ ਕਾਰਨਾਂ ਕਰਕੇ ਲਾਲ ਕਿਲ੍ਹਾ ਆਮ ਪਬਲਿਕ ਲਈ ਬੰਦ ਕੀਤਾ

ਨਿਊਜ਼ ਪੰਜਾਬ
ਦਿੱਲੀ ਸਥਿਤ ਇਤਿਹਾਸਿਕ ਲਾਲ ਕਿਲ੍ਹੇ ਨੂੰ 21 ਜੁਲਾਈ ਤੋਂ ਬੰਦ ਕੀਤਾ ਜਾ ਰਿਹਾ , ਭਾਰਤ ਦੇ ਪੁਰਾਤੱਤਵ ਸਰਵੇਖਣ (ਏਐਸਆਈ) ਵਲੋਂ ਕਿਲ੍ਹੇ ਦੇ ਬੰਦ ਹੋਣ ਦੀ ਜਾਣਕਾਰੀ ਦਿੱਤੀ ਗਈ। ਏਐਸਆਈ ਡਾਇਰੈਕਟਰ (ਸਮਾਰਕ) ਐੱਨ. ਕੇ ਪਾਠਕ ਨੇ ਪੱਤਰ ਜਾਰੀ ਕਰਦਿਆਂ ਦਿੱਲੀ ਸਰਕਲ ਦੇ ਸਾਰੇ ਅਧਿਕਾਰੀਆਂ, ਉੱਤਰੀ ਜ਼ਿਲ੍ਹੇ ਦੀ ਪੁਲਿਸ ਅਤੇ ਲਾਲ ਕਿਲ੍ਹੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲ ਰਹੇ ਸੀਆਈਐਸਐਫ ਦੇ ਕਮਾਂਡੈਂਟ ਨੂੰ ਸੂਚਿਤ ਕਰ ਦਿੱਤਾ ਹੈ।ਸੁਰੱਖਿਆ ਕਾਰਨਾਂ ਕਰਕੇ, ਦਿੱਲੀ ਪੁਲਿਸ ਨੇ ਏਐਸਆਈ ਨੂੰ 15 ਜੁਲਾਈ ਤੋਂ ਲਾਲ ਕਿਲ੍ਹਾ ਬੰਦ ਕਰਨ ਲਈ ਕਿਹਾ ਸੀ। ਇਸ ਸਮੇਂ ਏਐਸਆਈ ਨੇ ਲਾਲ ਕਿਲ੍ਹੇ ਨੂੰ 15 ਦੀ ਬਜਾਏ 21 ਜੁਲਾਈ ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਕਾਰਨ 15 ਅਗਸਤ ਤੱਕ ਆਮ ਜਨਤਾ ਲਾਲ ਕਿਲ੍ਹੇ ਵਿੱਚ ਨਹੀਂ ਜਾ ਸਕੇਗੀ | ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਪਹਿਲਾਂ ਨਾਲੋਂ ਵਧੇਰੇ ਵਧਾ ਦਿੱਤਾ ਹੈ।