ਮੀਂਹ ਨਾਲ ਨੀਵੇਂ ਇਲਾਕਿਆਂ ਵਿੱਚ ਭਰਿਆ ਪਾਣੀ – ਸੜਕਾਂ ਹੋਈਆਂ ਜਲ੍ਹ ਥਲ੍ਹ
News Punjab
ਲੁਧਿਆਣਾ ਦੇ ਬਹੁਤੀਆਂ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਸੜਕਾਂ ਤੇ ਆਵਾਜ਼ਾਈ ਵਿੱਚ ਵਿਘਨ ਪਿਆ, ਕਈ ਵਾਹਨ ਇੰਜਨਾ ਵਿੱਚ ਪਾਣੀ ਪੈਣ ਕਾਰਨ ਬੰਦ ਹੋ ਗਏ, ਜਿਹਨਾਂ ਨੂੰ ਚਾਲਕ ਧੱਕਾ ਲਾ ਕੇ ਲੈ ਕੇ ਜਾਂਦੇ ਵੇਖ਼ੇ ਗਏ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ – ਮੋਨਸੂਨ ਦੀਆਂ ਬਰਸਾਤਾਂ ਨੇ ਆਪਣਾ ਜ਼ੋਰ ਵਖਾਉਣਾ ਸ਼ੁਰੂ ਕਰ ਦਿੱਤਾ ਹੈ, ਬੀਤੀ ਰਾਤ ਤੋਂ ਹੀ ਪੂਰੇ ਪੰਜਾਬ ਵਿੱਚ ਬਹੁਤੀਆਂ ਥਾਵਾਂ ਤੇ ਜ਼ੋਰਦਾਰ ਮੀਂਹ ਪੈਣ ਦੀਆਂ ਸੂਚਨਾਵਾਂ ਹਨ l ਅੱਜ ਬਾਅਦ ਦੁਪਹਿਰ ਤੱਕ ਪਏ ਭਰਵੇ ਮੀਂਹ ਕਾਰਨ ਪੂਰੀ ਤਰ੍ਹਾਂ ਜਲ੍ਹ – ਥੱਲ ਹੋ ਗਿਆ l
ਲੁਧਿਆਣਾ ਦੇ ਬਹੁਤੀਆਂ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਸੜਕਾਂ ਤੇ ਆਵਾਜ਼ਾਈ ਵਿੱਚ ਵਿਘਨ ਪਿਆ, ਕਈ ਵਾਹਨ ਇੰਜਨਾ ਵਿੱਚ ਪਾਣੀ ਪੈਣ ਕਾਰਨ ਬੰਦ ਹੋ ਗਏ, ਜਿਹਨਾਂ ਨੂੰ ਚਾਲਕ ਧੱਕਾ ਲਾ ਕੇ ਲੈ ਕੇ ਜਾਂਦੇ ਵੇਖ਼ੇ ਗਏ l
ਨਗਰ ਨਿਗਮ ਦੇ ਅਧਿਕਾਰੀਆਂ ਨੇ ਨਿਊਜ਼ ਪੰਜਾਬ ਦੇ ਇਸ ਨੁਮਾਇੰਦੇ ਨਾਲ ਗੱਲ ਕਰਦਿਆਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਿਗਮ ਟੀਮਾਂ ਰਾਤ ਤੋਂ ਹੀ ਕੰਮ ਕਰ ਰਹੀਆਂ ਹਨ l
ਮੀਂਹ ਦੌਰਾਨ ਆਵਾਜ਼ਾਈ ਅਤੇ ਸੜਕਾਂ ਦੀ ਵੇਖੋ ਸਥਿਤੀ ਤਸਵੀਰਾਂ – ਗੁਰਦੀਪ ਸਿੰਘ ਦੀਪ