ਆਖਰ ਨਵਜੋਤ ਸਿੱਧੂ ਪੰਜਾਬ ਪ੍ਰਧਾਨ ਐਲਾਨ ਹੀ ਦਿੱਤੇ ਗਏ, ਉਸ ਤੋਂ ਇਲਾਵਾ 4 ਕਾਰਜਕਾਰੀ ਪ੍ਰਧਾਨ ਵੀ ਐਲਾਨੇ

ਨਿਊਜ਼ ਪੰਜਾਬ

ਨਵੀਂ ਦਿੱਲੀ, 18 ਜੁਲਾਈ – ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੰਤ ਇਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੰਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ ਕਾਂਗਰਸ ਦੇ 4 ਵਰਕਿੰਗ ਪ੍ਰਧਾਨ ਵੀ ਲਗਾਏ ਗਏ ਹਨ। ਇਨ੍ਹਾਂ ਵਿੱਚ ਸ: ਸੰਗਤ ਸਿੰਘ ਗਿਲਜੀਆਂ, ਸ: ਸੁਖਵਿੰਦਰ ਸਿੰਘ ਡੈਨੀ, ਸ੍ਰੀ ਪਵਨ ਗੋਇਲ ਅਤੇ ਸ:ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ।

ਨਿਊਜ਼ ਪੰਜਾਬ ਵਲੋਂ ਉਕਤ ਐਲਾਨ ਬਾਰੇ ਪਹਿਲਾਂ ਛਾਪੀ ਖਬਰ ਬਿਲਕੁਲ ਸੱਚ ਸਾਬਤ ਹੋਈ ਹੈ , ਨਿਊਜ਼ ਪੰਜਾਬ ਨੇ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ਨੂੰ ਘੇਰਾ ਪਾਉਣ ਲਈ 4 ਕਾਰਜਕਾਰੀ ਪ੍ਰਧਾਨ ਵੀ ਐਲਾਨੇ ਜਾਣਗੇ – ਬਾਕੀ ਖਬਰ ਬਾਰੇ ਵੀ ਆਉਣ ਵਾਲੇ ਦਿਨਾਂ ਵਿੱਚ ਤਸਵੀਰ ਸਾਹਮਣੇ ਆ ਜਾਵੇਗੀ – ਖਬਰ ਪੜ੍ਹਣ ਲਈ ਇਸ ਲਿੰਕ ਨੂੰ ਟੱਚ ਕਰੋ https://newspunjab.net/?p=25180

ਇਸ ਦੇ ਨਾਲ ਹੀ ਸ: ਕੁਲਜੀਤ ਸਿੰਘ ਨਾਗਰਾ ਨੂੰ ਆਲ ਇੰਡੀਆ ਕਾਂਗਰਸ ਦੀ ਜ਼ਿੰਮੇਵਾਰੀ ਅਤੇ ਸਿੱਕਿਮ, ਨਾਗਾਲੈਂਡ ਅਤੇ ਤ੍ਰਿਪੁਰਾ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ।