ਸਿੱਧੂ ਦੀ ਪ੍ਰਧਾਨਗੀ ਰਹੇਗੀ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਘੇਰੇ ਵਿੱਚ – ਪ੍ਰਧਾਨਗੀ ਖਾਤਰ ਕਈ ਮੰਤਰੀਆਂ ਦੀ ਛਾਂਟੀ ਸਹਿਣੀ ਪਏਗੀ – ਕਾਂਗਰਸ ਹਾਈ ਕਮਾਂਡ ਦੀ ਪਕੜ ਹੋ ਜਾਵੇਗੀ ਕਮਜ਼ੋਰ

News Punjab

ਜੇ ਸੂਤਰਾਂ ਦੀ ਮੰਨੀਏ ਤਾਂ ਇਸ ਲੜਾਈ ਵਿੱਚ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਹਨ – ਨਰਾਜ਼ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ‘ ਰਾਜ਼ੀ ‘ ਕਰਨ ਲਈ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਸਿੱਧੂ ਬਾਰੇ ਐਲਾਨ ਅੱਜ ਭਲਕ ਵਿੱਚ – ਸੂਤਰਾਂ ਅਨੁਸਾਰ ਕੇਂਦਰੀ ਹਾਈ ਕਮਾਂਡ ਨੂੰ ਸਿੱਧੂ ਨੂੰ ਪ੍ਰਧਾਨਗੀ ਦੇ ਕੇ ਖੁਸ਼ ਕਰਨ ਲਈ ਪੰਜਾਬ ਸਰਕਾਰ ਤੇ ਰੱਖੀ ਪਕੜ ਢਿੱਲੀ ਕਰਨੀ ਪੈ ਰਹੀ ਹੈ,ਜਿਸ ਕਾਰਨ ਪ੍ਰਧਾਨਗੀ ਕਈ ਮੰਤਰੀਆਂ ਦੀ ਛਾਂਟੀ ਕਰਵਾ ਦੇਵੇਗੀ

 

ਨਿਊਜ਼ ਪੰਜਾਬ

ਸਿੱਧੂ ਦੇ ਮਾਮਲੇ ਵਿੱਚ ਲੀਡਰਸ਼ਿਪ ਦੇ ਸੰਭਾਵਿਤ ਫੈਸਲੇ ਤੋਂ ਨਰਾਜ਼ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ‘ ਰਾਜ਼ੀ ‘ ਕਰਨ ਲਈ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਕਾਂਗਰਸ ਹਾਈ ਕਮਾਂਡ ਸਿੱਧੂ ਬਾਰੇ ਆਪਣਾ ਐਲਾਨ ਅੱਜ ਭਲਕ ਵਿੱਚ ਕਰ ਰਹੀ ਹੈ , ਸੂਤਰਾਂ ਅਨੁਸਾਰ ਕੇਂਦਰੀ ਹਾਈ ਕਮਾਂਡ ਨੂੰ ਸਿੱਧੂ ਨੂੰ ਪ੍ਰਧਾਨਗੀ ਦੇ ਕੇ ਖੁਸ਼ ਕਰਨ ਲਈ ਪੰਜਾਬ ਸਰਕਾਰ ਤੇ ਰੱਖੀ ਪਕੜ ਛੱਡਣੀ ਪੈ ਰਹੀ ਹੈ ,ਜੇ ਸੂਤਰਾਂ ਦੀ ਮੰਨੀਏ ਤਾਂ ਇਸ ਲੜਾਈ ਵਿੱਚ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਹਨ , ਜੇ ਸਿੱਧੂ ਸੂਬਾ ਪ੍ਰਧਾਨ ਬਣਦੇ ਹਨ ਤਾਂ ਉਹਨਾਂ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਚਾਰ ਚੁਫੇਰੇ ਚਾਰ ਕਾਰਜਕਾਰੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਨਿਯੁਕਤ ਕੀਤੇ ਜਾਣਗੇ ਜਿਸ ਕਾਰਨ ਉਸ ਦਾ ਆਜ਼ਾਦੀ ਨਾਲ ਕੰਮ ਕਰਨਾ ਇੰਨਾ ਆਸਾਨ ਨਹੀਂ ਰਹੇਗਾ ਜਿਨ੍ਹਾਂ ਉਹ ਸਮਝ ਰਹੇ ਸਨ |

ਇਸ ਫੈਂਸਲੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋ ਰਹੀ ਹੈ ਕਿ ਮੰਤਰੀ ਮੰਡਲ ਵਿੱਚ ਫੇਰ – ਬਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰ ਵਿੱਚ ਹੋਵੇਗਾ ਜਿਸ ਨਾਲ ਉਪਰਲੇ ਇਸ਼ਾਰਿਆਂ ਨਾਲ ਬਣੇ ਮੰਤਰੀਆਂ ਸਮੇਤ ਸਿੱਧੂ ਪੱਖੀ ਚਾਰ ਮੰਤਰੀਆਂ ਵਿੱਚੋਂ ਕਈਆਂ ਦੀ ਛੁੱਟੀ ਕਰ ਦੇਣਗੇ , ਸਿੱਧੂ ਦੀ ਪ੍ਰਧਾਨਗੀ ਕਿਹੜੇ ਕਿਹੜੇ ਮੰਤਰੀ ਦੀ ਛੁੱਟੀ ਦਾ ਕਾਰਨ ਬਣੇਗੀ ਇਹ ਆਉਂਦੇ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ |