ਕੈਨੇਡਾ ਨੇ ਭਾਰਤ ਵਾਸੀਆਂ ਲਈ ਵੀਜ਼ਾ ਸੇਵਾ ਕੀਤੀ ਸ਼ੁਰੂ – ਸੋਮਵਾਰ ਤੋਂ ਜਮ੍ਹਾ ਹੋਣਗੇ ਪਾਸਪੋਰਟ – ਕਈ ਬੰਦਸ਼ਾ ਲਾਗੂ – ਪੜ੍ਹੋ ਨਵਾਂ ਫੈਂਸਲਾ – Passport Submission Service via 2-way courier will resume for all visa categories

News Punjab
ਵੀਜ਼ਾ ਅਰਜ਼ੀ ਕੇਂਦਰਾਂ ਵਿਚ ਆਪ ਆ ਕੇ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਸਖ਼ਤ ਮਨਾਹੀ ਹੈ ਅਤੇ ਕੋਰੀਅਰ ਰਾਹੀਂ ਹਾਈ ਕਮਿਸ਼ਨ ਵਿਚ ਪੁੱਜੇ ਪਾਸਪੋਰਟ ਮੋਹਰ ਲੱਗਣ ਮਗਰੋਂ 14 ਦਿਨ ਦੇ ਅੰਦਰ ਸਬੰਧਤ ਲੋਕਾਂ ਨੂੰ ਵਾਪਸ ਮਿਲ ਜਾਣਗੇ
ਨਿਊਜ਼ ਪੰਜਾਬ
ਕੈਨੇਡਾ ਸਰਕਾਰ ਦੇ ਫੈਂਸਲੇ ਅਨੁਸਾਰ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਪ੍ਰੋਸੈਸਿੰਗ ਸ਼ੁਰੂ ਕਰ ਦਿਤੀ ਗਈ ਹੈ ਅਤੇ ਵੀਜ਼ਾ ਲੈਣ ਦੇ ਇੱਛਕ ਵਿਅਕਤੀ 19 ਜੁਲਾਈ ਤੋਂ ਆਪਣੇ ਪਾਸਪੋਰਟ ( ਕੋਰੀਅਰ ਰਾਹੀਂ ) ਜਮ੍ਹਾਂ ਕਰਵਾ ਸਕਦੇ ਹਨ। ਵੀ.ਐਫ਼.ਐਸ. ਗਲੋਬਲ ਵੱਲੋਂ ਕੀਤੇ ਟਵੀਟ ਮੁਤਾਬਕ ਵੀਜ਼ਾ ਅਰਜ਼ੀ ਕੇਂਦਰਾਂ ਵਿਚ ਆਪ ਆ ਕੇ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਸਖ਼ਤ ਮਨਾਹੀ ਹੈ ਅਤੇ ਹਾਈ ਕਮਿਸ਼ਨ ਵਿਚ ਪੁੱਜੇ ਪਾਸਪੋਰਟ ਮੋਹਰ ਲੱਗਣ ਮਗਰੋਂ 14 ਦਿਨ ਦੇ ਅੰਦਰ ਸਬੰਧਤ ਲੋਕਾਂ ਨੂੰ ਵਾਪਸ ਮਿਲ ਜਾਣਗੇ। ਵੀ.ਐਫ਼.ਐਸ. ਗਲੋਬਲ ਵੱਲੋਂ ਦਿਤੀ ਜਾਣਕਾਰੀ ਮੁਤਾਬਕ ਕੋਰੀਅਰ ਸੇਵਾ ਰਾਹੀਂ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਇੱਛਕ ਲੋਕਾਂ ਨੂੰ ਇਕ ਵੈਬਫ਼ਾਰਮ ਲਾਜ਼ਮੀ ਤੌਰ ’ਤੇ ਭਰਨਾ ਹੋਵੇਗਾ ਜਿਸ ਦਾ ਲਿੰਕ ਵੀ.ਐਫ਼.ਐਸ. ਗਲੋਬਲ ਦੀ ਵੈਬਸਾਈਟ ’ਤੇ ਉਪਲਬਧ ਹੈ।

@VFSGlobal

Image

Passport submission service via 2-way courier for all categories will commence from 19th Jul 2021 at 11 am IST.

  • Clients who receive a passport submission letter need to fill the passport submission webform
  • In Person submission of passport at Visa Application Centre is strictly prohibited.
  • Please note that you will need to allow up to 14 days for the return of your stamped passport once delivered to High Commission.