ਕੋਰੋਨਾ ਵਾਲੀ ਗਾਇਕਾ ਕਨਿਕਾ ਕਪੂਰ ਵਿਰੁੱਧ ਪੁਲਿਸ ਨੇ ਕੇਸ ਦਰਜ਼ ਕੀਤਾ

ਲਖਨਊ 20 ਮਾਰਚ (ਨਿਊਜ਼ ਪੰਜਾਬ ) ਲਖਨਊ ਦੇ ਜਿਲ੍ਹਾ ਮਜਿਸਟਰੇਟ ਨੇ ਬਾਲੀਵੁੱਡ ਦੀ ਇੱਕ ਸਿੰਗਰ ਕਨਿਕਾ ਕਪੂਰ ਵਲੋਂ ਲੰਡਨ ਤੋਂ ਪਰਤਣ ਤੋਂ ਬਾਅਦ ਲਾਪਰਵਾਹੀ ਵਰਤਣ ਦੇ ਕਾਰਨ ਉਸ ਦੇ ਖਿਲਾਫ ਪੁਲਿਸ ਮਾਮਲਾ ਦਰਜ਼ ਕਰਨ ਦੇ ਆਦੇਸ਼ ਦਿਤੇ ਹਨ , ਸਿੰਗਰ ਕਪੂਰ ਨੇ ਪਾਰਟੀਆਂ ਵਿੱਚ ਸ਼ਾਮਲ ਹੁੰਦਿਆਂ ਕਈ ਵਿਸ਼ੇਸ਼ ਵਿਅਕਤੀਆਂ ਨੂੰ ਵੀ ਆਪਣੇ ਘੇਰੇ ਵਿੱਚ ਲੈ ਲਿਆ ਸੀ |ਪੁਲਿਸ ਨੇ ਕਨਿਕਾ ਕਪੂਰ ਵਿਰੁੱਧ ਲਖਨਊ ਦੇ ਸਰੋਜਨੀ ਨਗਰ ਥਾਣੇ ਵਿਚ  ਆਈ .ਪੀ .ਸੀ.ਦੀ ਧਾਰਾ 188 ,269 , 270 ਤਹਿਤ ਕੇਸ ਦਰਜ਼ ਕੀਤਾ ਹੈ |