ਵਿਦੇਸ਼ੋਂ ਪਰਤੇ ਕਈ ਮਰੀਜ਼ ਹਜ਼ਾਰਾਂ ਲੋਕਾਂ ਨੂੰ ਮੁਸੀਬਤ ਵਿੱਚ ਪਾ ਚੁੱਕੇ ਹਨ — ਕਈ ਵੀ.ਆਈ .ਪੀ. ਆ ਗਏ ਲਪੇਟ ਵਿੱਚ —– ਪੜ੍ਹੋ ਵੇਰਵਾ

ਲੁਧਿਆਣਾ ,20 ਮਾਰਚ ( ਨਿਊਜ਼ ਪੰਜਾਬ ) – ਥੋੜੀ ਜਹੀ ਲਾ-ਪ੍ਰ੍ਵਾਹੀ ਆਮ ਲੋਕਾਂ ਨੂੰ ਕਿਵੇਂ ਮੁਸੀਬਤ ਵਿਚ ਪਾ ਦੇਂਦੀ ਹੈ ਇਹ ਅੰਦਾਜ਼ਾ ਉਨ੍ਹਾਂ ਇਲਾਕਿਆਂ ਤੋਂ ਲਾਇਆ ਜਾ ਸਕਦਾ ਜਿਥੇ ਕੋਰੋਨਾ ਦੇ ਇੱਕ – ਇੱਕ ਪ੍ਰਭਾਵਿਤ ਮਰੀਜ਼ ਨੇ  ਹਜ਼ਾਰਾਂ ਵਿਅਕਤੀਆਂ ਨੂੰ ਸਖਤ ਨਿਗਰਾਨੀ ਦੇ ਘੇਰੇ ਵਿਚ ਲਿਆ ਕੇ ਰਾਤਾਂ ਦੀ ਨੀਦ ਉਡਾ ਦਿੱਤੀ |ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਵੱਧ ਕੇ 218 ਹੋ ਗਈ ਹੈ ਜਿਸ ਵਿੱਚੋ 192 ਮਰੀਜ਼ ਹਸਪਤਾਲਾਂ ਵਿਚ ਇਲਾਜ਼ ਅਧੀਨ ਹਨ |ਹੁਣ ਤੱਕ ਪ੍ਰਭਾਵਿਤ 5 ਮਰੀਜ਼ਾਂਦੀ ਮੌਤ ਹੋ ਚੁੱਕੀ ਹੈ |    ————-       ਪੜ੍ਹੋ ਇਨ੍ਹਾਂ ਘਟਨਾਵਾਂ ਦੇ ਵੇਰਵੇ |

ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਪਹਲੇ ਸ਼ਖਸ਼ ਨੇ ਨਵਾਂ ਸ਼ਹਿਰ ਨੇੜੇ ਉਸ ਦੇ ਪਿੰਡ ਦੇ ਨਾਲ ਲਗਦੇ ਅੱਧੀ ਦਰਜਨ ਤੋਂ ਵਧੇਰੇ ਪਿੰਡਾਂ ਨੂੰ ਸੀਲ ਕਰਕੇ ਘਰ-ਘਰ ਜਾ ਕੇ ਡਾਕਟਰੀ ਟੀਮਾਂ ਵਲੋਂ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ,ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ 14 ਦਿਨ ਦੀ ਨਿਜ਼ੀ ਕੈਦ ਵਿੱਚ ਰਹਿਣਾ ਪਵੇਗਾ , ਮ੍ਰਿਤਕ ਦੋ ਦਿਨ ਪਹਿਲਾ ਜਲੰਧਰ , ਫਗਵਾੜਾ , ਸ਼੍ਰੀ ਆਨੰਦਪੁਰ ਸਾਹਿਬ ਸਮੇਤ ਕਈ ਥਾਵਾਂ ਤੇ ਗਿਆ ਜਿਸ ਦੀ ਜਾਣਕਾਰੀ ਸਰਕਾਰ ਵਲੋਂ ਇਕੱਠੀ ਕੀਤੀ ਜਾ ਰਹੀ ਹੈ |                                                                                                                                                                                                                                          ਇਸੇ ਤਰ੍ਹਾਂ ਚੰਡੀਗੜ੍ਹ ਦੇ ਪੀ ਜੀ ਆਈ ਵਿੱਚੋ ਫਰਾਰ ਹੋਈ ਕੋਰੋਨਾ ਮਰੀਜ਼ ਲੜਕੀ ਨੂੰ ਉਸ ਦੇ ਜਾਣਕਾਰਾਂ ਦੇ ਘਰੋਂ ਫੜ੍ਹ ਲਿਆਂਦਾ ਅਤੇ ਉਸ ਵਿਰੁੱਧ ਪੁਲਿਸ ਵਲੋਂ ਕੇਸ ਵੀ ਦਰਜ਼ ਕਰ ਲਿਆ ਹੈ , ਪੁਲਿਸ ਚੈੱਕ ਕਰ ਰਹੀ ਹੈ ਕਿ ਉਕਤ ਲੜਕੀ ਕਿਨ੍ਹਾ ਲੋਕਾਂ ਦੇ ਸੰਪਰਕ ਵਿੱਚ ਸੀ |

ਬਾਲੀਵੁੱਡ ਦੀ ਇੱਕ ਸਿੰਗਰ ਕਨਿਕਾ ਕਪੂਰ ਦੇ ਕੋਰੋਨਾ ਵਾਇਰਸ ਦੇ ਲੱਛਣ ਪੋਜਟਿਵ ਆਉਣ ਤੋਂ ਬਾਅਦ ਵੱਡੇ- ਵੱਡੇ ਵਿਅਕਤੀਆਂ ਨੂੰ ਭਾਜੜ ਪੈ ਗਈ ਹੈ | ਸਿੰਗਰ ਕਪੂਰ ਇੱਕ ਦਿਨ ਪਹਿਲਾਂ ਇੱਕ ਫਾਈਵ ਸਟਾਰ ਹੋਟਲ ਵਿੱਚ ਡਿੰਨਰ ਪਾਰਟੀ ਵਿੱਚ ਸ਼ਾਮਲ ਸੀ ਉਸੇ ਪਾਰਟੀ ਵਿੱਚ ਰਾਜਿਸਥਾਨ ਦੀ ਸਾਬਕਾ ਮੁੱਖ ਮੰਤਰੀ ਬੀਬੀ ਵਸੁੰਧਰਾ ਰਾਜਾ ਅਤੇ ਉਸ ਦਾ ਬੇਟਾ ਮੈਂਬਰ ਪਾਰਲੀਮੈਂਟ ਦੁਸ਼ਯੰਤ ਸਿੰਘ ਸਮੇਤ ਸੈਕੜੇ ਲੋਕ ਸ਼ਾਮਲ ਹੋਏ ਸਨ ,ਮਾਮਲਾ ਸਾਹਮਣੇ ਆਉਣ ਤੇ ਹੁਣ ਸਾਰੇ ਮੁਸ਼ਕਲ ਵਿੱਚ ਫੱਸ ਗਏ ਹਨ | ਦੋਨੋ ਮਾਂ-ਪੁੱਤ ਨੇ ਤਾ ਡਾਕਟਰਾਂ ਦੀ ਸਲਾਹ ਤੇ ਆਪਣੇ ਆਪ ਨੂੰ 14 – 14 ਦਿਨ ਲਈ ਆਪਣੇ ਕਮਰਿਆਂ ਵਿੱਚ ਇੱਕਲੇ-ਪੱਨ ਵਿੱਚ ਕਰ ਲਿਆ ਹੈ |ਇਸੇ ਪਾਰਟੀ ਵਿਚ ਸ਼ਾਮਲ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਆਪਣੇ ਪਰਿਵਾਰ ਸਮੇਤ ਸ਼ਾਮਲ ਸੀ , ਐਮ.ਪੀ. ਅਨੂਪ ਪ੍ਰਿਆ ਪਟੇਲ ਵੀ ਸ਼ਾਮਲ ਸੀ | ਬਾਕੀਆਂ ਨੂੰ ਸਰਕਾਰ ਚੈੱਕ ਕਰ ਰਹੀ ਹੈ  |

ਮਹਾਰਾਸ਼ਟਰ ਦੇ  ਇਕ ਹੋਰ ਸ਼ਖਸ਼ ਜੋ 6 ਮਾਰਚ ਨੂੰ ਅਮਰੀਕਾ ਤੋਂ ਪਰਤੇ ਸਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨਿਕਲੇ ਹਨ ਅਤੇ ਹੁਣ ਇਲਾਜ਼ ਲਈ ਮੁੰਬਈ ਦੇ ਕਸਤੂਰਬਾ ਹਸਪਤਾਲ ਵਿਚ ਦਾਖਲ ਹਨ ,ਇਕ ਵਿਆਹ ਵਿਚ ਸ਼ਾਮਲ ਹੋਣ ਅਤੇ ਟਰੇਨ ਵਿਚ ਸਫ਼ਰ ਕਰਨ ਕਾਰਨ 1000 ਤੋਂ ਵੱਧ ਵਿਅਕਤੀ ਸ਼ੱਕ ਦੇ ਘੇਰੇ ਵਿਚ ਆ ਗਏ ਹਨ | ਪੁਣਾ ਪੁਲਿਸ ਨੇ ਸਬੰਧਿਤ ਟਰੇਨ ਦੇ ਪੁਣੇ ਉਤਰਨ ਵਾਲੇ ਸਾਰੇ ਯਾਤਰੂਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿਤੀ ਹੈ